ਮੋਗਾ ਦਾ ਕੋਰੋਨਾ ਪੋਜ਼ੀਟਿਵ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ-ਡਿਪਟੀ ਕਮਿਸ਼ਨਰ ਲੋਕ ਅਫਵਾਹਾਂ ਤੋਂ ਸਾਵਧਾਨ ਰਹਿਣ

ਮੋਗਾ, 7 ਅਪ੍ਰੈਲ: ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਅੰਦਰ ਜਿਸ ਮਰੀਜ ਮੁਹੰਮਦ ਅਜ਼ਹਰੂਦੀਨ ਦੀ ਕਰੋਨਾ ਰਿਪੋਰਟ ਪਾਜੀਟਿਵ ਆਈ ਹੇੈ ਉਹ ਸਿਵਲ ਹਸਪਤਾਲ ਮੋਗਾ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਹੈ ਅਤੇ ਇਸਦੀ ਸਥਿਤੀ ਪੂਰੀ ਤਰ੍ਹਾਂ ਸਥਿਰ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ੋਸਲ ਮੀਡੀਓ ਗੁੰਮਰਾਹਕੁੰਨ ਪ੍ਰਚਾਰ ਤੋ ਸੁਚੇਤ ਰਹਿਣ ਅਤੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਇਸਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਸਹਿਯੋਗ ਦੇਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮਰੀਜ ਮੁਹੰਮਦ ਅਜਹਰੂਦੀਨ  23 ਮਾਰਚ ਨੂੰ ਮੁੰਬਈ ਦੇ ਬਾਂਦਰਾ ਤੋਂ ਮੋਗਾ ਦੇ ਬਾਘਾਪੁਰਾਣਾ ਤਹਿਸੀਲ ਦੇ ਪਿੰਡ ਚੀਦਾ ਵਿਖੇ ਪਹੁੰਚਿਆ। ਮੁਹੰਮਦ ਅਜਰੂਦੀਨ ਚੀਦਾ ਪਿੰਡ ਦੀ ਮਸਜਿਦ ਵਿਖੇ 12 ਹੋਰ ਲੋਕਾਂ ਨਾਲ ਰਹਿ ਰਿਹਾ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਸਦੇ ਨਾਲ ਰਹਿ ਰਹੇ 13 ਲੋਕਾਂ ਦੀਆਂ ਕਰੋਨਾ ਦੇ ਸੈਪਲ ਟੈਸਟ ਭੇਜ ਦਿੱਤੇ ਗਏ ਹਨ ਜਿੰਨ੍ਹਾਂ ਵਿੱਚੋਂ, 8 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਬਾਕੀ ਦੀਆਂ ਚਾਰ ਰਿਪੋਰਟਾਂ ਦੀ ਉਡੀਕ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰੇ ਵਿਅਕਤੀਆਂ, ਜਿਨ੍ਹਾਂ ਦੀ ਲੈਬ ਰਿਪੋਰਟਾਂ ਦਾ ਇੰਤਜ਼ਾਰ ਹੈ, ਨੂੰ ਅਲੱਗ-ਅਲੱਗ ਆਈਸੋਲਸ਼ਨ ਰੱਖਿਆ ਗਿਆ ਹੈ.

ਸੀਨੀਅਰ ਕਪਤਾਨ ਪੁਲਿਸ  ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਪੁਲਿਸ ਵੱਲੋ ਚੀਦਾ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਅਜ਼ਹਰੂਦੀਨ ਤਬਲੀਗੀ ਜਮਾਤ ਦਾ ਮੈਂਬਰ ਹੈ ਪਰੰਤੂ ਉਹ ਦਿੱਲੀ ਵਿਖੇ ਸਮਾਜਿਕ ਇਕੱਠ ਦੇ ਮਰਕਜ ਵਿਚ ਸ਼ਾਮਲ ਨਹੀਂ ਹੋਇਆ ਸੀ। ਇਸ ਤੋਂ ਇਲਾਵਾ ਇਹ ਸਮੂਹ 12 ਫਰਵਰੀ ਨੂੰ ਮੁੰਬਈ ਦੇ ਬਾਂਦਰਾ ਟਰਮੀਨਲ ਤੋਂ ਚੱਲਿਆ ਸੀ। ਇਹ ਖਾਰੀ ਮਸਜਿਦ ਦਿੱਲੀ, ਬਠਿੰਡਾ, ਬਾਜੋਆਣਾ, ਦਿਆਲਪੁਰਾ, ਕੋਟਲਾ ਗੁਰੂ, ਸੁਖਾਨੰਦ ਵਿਖੇ ਰੁਕਿਆ ਅਤੇ ਪਿੰਡ ਚੀਦਾ ਵਿਖੇ ਪਹੁੰਚਿਆ ਜਿਥੇ ਕਰਫਿਊ ਕਾਰਨ ਉਹ ਬਾਹਰ ਨਹੀਂ ਜਾ ਸਕੇ।

ਜਿਕਰਯੋਗ ਹੈ ਕਿ  ਸਿਵਲ ਹਸਪਤਾਲ ਮੋਗਾ ਵਿੱਚ 48 ਬੈਡਾਂ ਵਾਲਾ ਆਈਸੋਲੇਸ਼ਨ ਸੈਟਰ, ਕਮਿਊਨਿਟੀ ਹੈਲਥ ਸੈਂਟਰ ਬਾਘਾਪੁਰਾਣਾ ਵਿਖੇ 25 ਬੈਡ ਵਾਲਾ ਅਤੇ ਕਮਿਊਨਿਟੀ ਹੈਲਥ ਸੈਂਟਰ ਡਰੋਲੀ ਭਾਈ ਵਿਖੇ 20 ਬੈਡ ਵਾਲਾ ਆਈਸੋਲੇਸ਼ਨ ਸੈਟਰ ਸਥਾਪਿਤ ਕੀਤਾ ਗਿਆ ਹੈ।  ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਲਾਲਾ ਲਾਜਪਤ ਰਾਏ ਇੰਸਟੀਚਿਊ ਆਫ ਇੰਜੀਨੀਅਰਿੰਗ ਐਡ ਤਕਨਾਲੋਜੀ, ਪੰਜਾਬ ਯੂਨੀਵਰਸਿਟੀ ਕਾਲਜ ਪੱਤੋ ਹੀਰਾ ਸਿੰਘ, ਸਰਕਾਰੀ ਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ੍ਹ, ਪੰਜਾਬ ਇੰਸਟੀਚਿਊ੍ਵਟ ਟੈਕਨੀਕਲ ਕਾਲਜ ਤੇਗ ਬਹਾਦਰ ਗੜ, ਐਸ.ਐਫ.ਸੀ ਪਬਲਿਕ ਸਕੂਲ ਜਲਾਲਾਬਾਦ (ਈ) ਐਸਐਫਸੀ ਨਰਸਿੰਗ ਕਾਲਜ ਅਤੇ ਆਈਟੀਆਈ ਜਲਾਲਾਬਾਦ (ਈ). ਵਿਖੇ ਵੱਖ-ਵੱਖ ਆਈਸੋਲੇਸ਼ਨ ਸਹੂਲਤਾਂ ਤਿਆਰ ਕੀਤੀਆਂ ਹਨ।
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਮੋਗਾ ਜ਼ਿਲ੍ਹੇ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ , ਘਰ ਦੇ ਅੰਦਰ ਹੀ ਰਹਿਣ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਜੇ ਬਾਹਰ ਜਾਣ ਦੀ ਜ਼ਰੂਰਤ ਪਈ ਤਾਂ ਉਨ੍ਹਾਂ ਨੂੰ ਢੁੱਕਵੀ  ਸਮਾਜਿਕ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਨਿੱਜੀ ਸਵੱਛਤਾ ਦੇ ਉੱਚ ਪੱਧਰਾਂ ਨੂੰ ਕਾਇਮ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਆਪਣੇ ਘਰਾਂ ਵਿਚ ਦਾਖਲ ਹੁੰਦੇ ਹੀ ਆਪਣੇ ਆਪ ਨੂੰ ਸਾਫ਼ ਕਰਨਾ. ਬਹੁਤ ਜਰੂਰੀ ਹੈ ਤਾਂ ਜੋ ਬਾਹਰੋ ਆਇਆ ਇਨਫੈਕਸ਼ਨ ਆਦਿ ਦੂਰ ਕੀਤਾ ਜਾ ਸਕੇ।

ਉਨ੍ਹਾਂ ਅੱਗੇ ਕਿਹਾ ਕਿ ਜਿਥੇ ਜ਼ਿਲ੍ਹੇ ਵਿੱਚ ਲੱਗੇ ਹੋਏ ਕਰਫਿਊ ਦੌਰਾਨ ਜ਼ਿਲ੍ਹਾ ਵਾਸੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਪ੍ਰਾਪਤਾ ਕਰਨ ਲਈ ਆਪਣਾ ਨਾਮ, ਪਤਾ ਵਟਸਐਪ ਨੰਬਰਾਂ ‘ 8360630465, 8360722884, 7743087321 ਅਤੇ 6280783422’ ਉੱਪਰ ਭੇਂਜ ਸਕਦੇ ਹਨ।

ਭਾਰ ਦੇ ਹਿਸਾਬ ਨਾਲ ਤੁਹਾਨੂੰ ਇੱਕ ਦਿਨ ਵਿੱਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ ?
Sukhbir Singh Badal flagsoff first ventilator equipped ambulance for Jalalabad residents