Finance minister Punjab Manpreet Singh Badal today inaugurated Smart Ration Card scheme in Bathinda. The scheme has been launched across Punjab through video-conferencing, which was chaired by Chief Minister Captain Amarinder Singh.
While elaborating the new public distribution scheme’s details, Mr. Manpreet Singh Badal said that new ration smart card would enable the beneficiary to get subsidised ration from any depot across Punjab. He added that as the smart card is accessible with bio-metric POS machines, it would enhance the system’s transparency, and only eligible people would get benefits. He added that it would resolve the problems of people who often travel to other districts for seasonal employment.
Mr. Badal said that 1.41 lakh members of 37.5 lakh families had been covered under this scheme.
Due to the Union Government’s denial, the Punjab government will bear all the expenses to extend the benefits to 9 lakh more eligible people. The Finance Minister added that it will impose an additional burden of Rs 180 crore on the state government. However, this is the need of the hour to ensure adequate food grains to every needy household in Punjab.
The Finance Minister also distributed smart ration cards to 23 families at the inaugural ceremony. He also distributed cheques for development and beautification works in the city.
On the occasion, SSP Bhupinderjit Singh Virk, ADC Rajdeep Singh Brar, DFSC Jaspreet Singh Kahlon, senior leader Jaijit Singh Johal, Chairman KK Aggarwal, Chairman Jagroop Singh, and several others were also present.
FINANCE MINISTER INAUGURATES SMART RATION CARD SCHEME IN BATHINDA
Bathinda, September 12:

ਵਿੱਤ ਮੰਤਰੀ ਪੰਜਾਬ, ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਸਰਕਾਰ ਦੀ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ ਕਰਵਾਈ ਇਸ ਮੌਕੇ ਚੰਡੀਗੜ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਨਲਾਈਨ ਜ਼ਿਲਾ ਅਤੇ ਉਪ ਮੰਡਲ ਪੱਧਰ ਤੇ ਹੋਏ ਸਮਾਗਮਾਂ ਨਾਲ ਜੁੜੇ
ਇਸ ਮੌਕੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਇਸ ਸਕੀਮ ਦੀ ਖਾਸੀਅਤ ਇਹ ਹੈ ਕਿ ਹੁਣ ਕੋਈ ਵੀ ਰਾਸ਼ਨ ਕਾਰਡ ਧਾਰਕ ਆਪਣੇ ਹੱਕ ਦਾ ਰਾਸ਼ਨ ਪੰਜਾਬ ਦੇ ਕਿਸੇ ਵੀ ਰਾਸ਼ਨ ਡਿਪੂ ਤੋਂ ਲੈ ਸਕੇਗਾ ਉਨਾਂ ਨੇ ਕਿਹਾ ਕਿ ਰਾਸ਼ਨ ਵੰਡ ਪ੍ਰਣਾਲੀ ਦੇ ਇਸ ਤਰਾਂ ਡਿਜੀਟਿਲ ਹੋ ਜਾਣ ਨਾਲ ਯੋਜਨਾ ਵਿਚ ਪਾਰਦਰਸਤਾ ਵਧੇਗੀ ਅਤੇ ਕੋਈ ਵੀ ਲੋੜਵੰਦ ਦਾ ਹੱਕ ਨਹੀਂ ਮਾਰ ਸਕੇਗਾ ਉਨਾਂ ਨੇ ਕਿਹਾ ਕਿ ਪਹਿਲਾਂ ਜਦ ਗਰੀਬ ਲੋਕ ਆਪਣੇ ਸਥਾਈ ਪਤੇ ਤੋਂ ਰੋਜਗਾਰ ਲਈ ਆਰਜੀ ਤੌਰ ਤੇ ਕਿਤੇ ਹੋਰ ਗਏ ਹੁੰਦੇ ਸਨ ਤਾਂ ਉਨਾਂ ਨੂੰ ਰਾਸ਼ਨ ਨਹੀਂ ਸੀ ਮਿਲ ਸਕਦਾ ਪਰ ਹੁਣ ਉਹ ਪੰਜਾਬ ਚ ਕਿਤੇ ਵੀ ਹੋਣ ਆਪਣੇ ਨੇੜਲੇ ਡੀਪੂ ਤੋਂ ਰਾਸ਼ਨ ਪ੍ਰਾਪਤ ਕਰ ਸਕਣਗੇ
ਸ: ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਵਿਚ ਇਸ ਸਕੀਮ ਤਹਿਤ 37.5 ਲੱਖ ਪਰਿਵਾਰਾਂ ਦੇ 1.41 ਕਰੋੜ ਲਾਭਪਾਤਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੋਰ 9 ਲੱਖ ਯੋਗ ਲੋਕਾਂ ਨੂੰ ਰਾਸ਼ਟਰੀ ਭੋਜਨ ਸੁਰੱਖਿਆ ਐਕਟ ਅਧੀਨ ਲਿਆਉਣ ਤੋਂ ਇਨਾਕਾਰ ਕਰਨ ਤੋਂ ਬਾਅਦ ਸੂਬਾ ਸਰਕਾਰ ਨੇ ਆਪਣੇ ਵਿੱਤੀ ਸਾਧਨਾਂ ਤੋਂ ਇਨਾਂ 9 ਲੱਖ ਲੋਕਾਂ ਨੂੰ ਵੀ ਇਸ ਯੋਜਨਾ ਦੇ ਦਾਇਰੇ ਵਿਚ ਲਿਆਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਜਿਸ ਪੰਜਾਬ ਵੱਲੋਂ ਪੂਰੇ ਦੇਸ਼ ਦਾ ਢਿੱਡ ਭਰਿਆ ਜਾਂਦਾ ਹੋਵੇ ਉਥੇ ਕੋਈ ਲੋੜਵੰਦ ਭੁੱਖਾ ਸੌਂਵੇ ਉਨਾਂ ਨੇ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਦੇ ਖਜਾਨੇ ਤੇ ਸਲਾਨਾ 180 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ ਇਸ ਮੌਕੇ ਉਨਾਂ ਵਲੋਂ ਕੋਵਿਡ ਕਾਰਨ ਲਾਗੂ ਬੰਦਿਸਾਂ ਦੇ ਮੱਦੇਨਜਰ ਇਸ ਸਕੀਮ ਅਧੀਨ ਰਸਮ ਵਜੋਂ 23 ਲੋੜਵੰਦ ਪਰਿਵਾਰਾਂ ਨੂੰ ਸਮਾਰਟ ਕਾਰਡ ਵੰਡੇ ਗਏ
ਇਸ ਉਪਰੰਤ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਪ੍ਰਗਤੀ ਅਧੀਨ ਚੱਲ ਰਹੇ ਵਿਕਾਸ ਦੇ ਕਾਰਜਾਂ ਨੂੰ ਪੂਰਾ ਕਰਨ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਵੀ ਦਿੱਤੇ
ਇਸ ਦੌਰਾਨ ਸ. ਬਾਦਲ ਨੇ ਧੋਬੀ ਬਜ਼ਾਰ, ਕਿੱਕਰ ਬਜ਼ਾਰ, ਪੁਰਾਣਾ ਹਸਪਤਾਲ ਬਜ਼ਾਰਾਂ ਦੇ ਸੁੰਦਰੀਕਰਨ ਲਈ ਫੁੱਟਪਾਥਾਂ ‘ਤੇ ਇੰਟਰਲਾਕ ਲਗਾਉਣ ਦੀ ਵੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਸ. ਬਾਦਲ ਵਲੋਂ ਰੇਲਵੇ ਸ਼ਟੇਸ਼ਨ ਨੇੜੇ ਠੰਡੀ ਸੜਕ ‘ਤੇ ਚੱਲ ਰਹੇ ਸੀਵਰੇਜ਼ ਦੀ ਸਫ਼ਾਈ ਦੇ ਕੰਮ ਦਾ ਵੀ ਜਾਇਜ਼ਾ ਲਿਆ ਤੇ ਚੱਲ ਰਹੇ ਸੀਵਰੇਜ਼ ਦੇ ਕੰਮ ਨੂੰ ਮੁਕੰਮਲ ਕਰਨ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਇਸ ਤੋਂ ਇਲਾਵਾ ਵਿੱਤ ਮੰਤਰੀ ਵਲੋਂ ਪੁਲਿਸ ਪਬਲਿਕ ਸਕੂਲ ਵਿਖੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਚੈਕ ਵੀ ਮੁਹੱਈਆ ਕਰਵਾਏ ਗਏ
ਇਸ ਮੌਕੇ ਜ਼ਿਲਾ ਪੁਲਿਸ ਮੁਖੀ ਸ. ਭੁਪਿੰਦਰਜੀਤ ਸਿੰਘ ਵਿਰਕ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ. ਰਾਜਦੀਪ ਸਿੰਘ ਬਰਾੜ, ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਅਫ਼ਸਰ ਸ਼੍ਰੀ ਜਸਪ੍ਰੀਤ ਸਿੰਘ ਕਾਹਲੋਂ, ਕਾਂਗਰਸੀ ਲੀਡਰ ਸ਼੍ਰੀ ਜੈਜੀਤ ਸਿੰਘ ਜੌਹਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼੍ਰੀ ਕੇ.ਕੇ. ਅਗਰਵਾਲ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਜਗਰੂਪ ਸਿੰਘ ਗਿੱਲ, ਮਾਰਕਿਟ ਕਮੇਟੀ ਦੇ ਚੇਅਰਮੈਨ ਸ਼੍ਰੀ ਮੋਹਨ ਲਾਲ ਝੂੰਬਾ, ਸ਼੍ਰੀ ਅਰੁਣ ਵਧਾਵਨ, ਸ਼੍ਰੀ ਪਵਨ ਮਾਨੀ ਤੇ ਸ਼੍ਰੀ ਅਸ਼ੋਕ ਪ੍ਰਧਾਨ ਤੋਂ ਇਲਾਵਾ ਹੋਰ ਅਧਿਕਾਰੀ ਤੇ ਸਖ਼ਸ਼ੀਅਤਾਂ ਹਾਜ਼ਰ ਸਨ
Share this:
Like this:
Related