ਕਿਸਾਨਾਂ ਦੇ ਨਿਸ਼ਾਨੇ ‘ਤੇ ਰਿਲਾਇੰਸ, ਧਰਨੇ ਲਗਾਤਾਰ ਜਾਰੀ

ਬਠਿੰਡਾ: ਕੇਂਦਰ ਸਰਕਾਰ ਵੱਲੋਂ ਖੇਤੀ ਵਿਰੋਧੀ ਬਣਾਏ ਤਿੰਨ ਕਾਨੂੰਨਾਂ ਵਿਰੁੱਧ ਚੱਲ ਰਹੇ 31 ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੌਰਾਨ ਅੱਜ ਤੀਜੇ ਦਿਨ ਵੀ ਅਣ ਮਿੱਥੇ ਸਮੇਂ ਲਈ ਰੇਲ ਜਾਮ ਅਤੇ ਕਾਰਪਰੇਟ ਘਰਾਣਿਆਂ ਦੇ ਵਿਰੋਧ ਦੇ ਸੰਘਰਸ ਨਾਲ ਤਾਲਮੇਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਤਿੰਨ ਥਾਵਾਂ ਤੇ ਸ਼ਰਮਾਏਦਾਰਾਂ ਦੇ ਪਟਰੋਲ ਪੰਪਾਂ, ਇੱਕ ਵੱਡੇ ਮਾਲ, ਦੋ ਟੋਲ ਪਲਾਜ਼ੇ ਅਤੇ ਪ੍ਰਾਈਵੇਟ ਥਰਮਲ ਅੱਗੇ ਧਰਨੇ ਜਾਰੀ ਹਨ। ਅੱਜ ਦੇ ਇਕੱਠਾਂ ਨੂੰ ਕਰਦਿਆਂ ਜਿਲ੍ਹਾ ਕਾਰਜਕਾਰੀ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ, ਹਰਜਿੰਦਰ ਸਿੰਘ ਬੱਗੀ, ਜਗਦੇਵ ਸਿੰਘ ਜੇਗੇਵਾਲਾ, ਜਗਸੀਰ ਸਿੰਘ ਝੁੰਬਾ, ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਅਖੌਤੀ ਸੁਧਾਰਾਂ ਦੇ ਨਾਂ ਹੇਠ ਕਿਸਾਨ ਮਜਦੂਰ ਵਿਰੋਧੀ ਨਵੀਆਂ ਨੀਤੀਆਂ ਨੂੰ ਹੋਰ ਤੇਜੀ ਨਾਲ ਲਾਗੂ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਹੁਣ ਨਵੇਂ ਖੇਤੀ ਵਿਰੋਧੀ ਤਿੰਨ ਨਵੇਂ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ-ਮਜ਼ਦੂਰਾਂ , ਦੁਕਾਨਦਾਰਾਂ ਅਤੇ ਹੋਰ ਖੇਤੀ, ਸਬਜ਼ੀ ਅਤੇ ਦਾਣਾ ਮੰਡੀਆਂ ਨਾਲ ਜੁੜੇ ਛੋਟੇ ਕਾਰੋਬਾਰੀਆਂ ਦੀ ਲੁੱਟ ਹੋਰ ਤੇਜ ਕਰਨ ਦੀ ਪੂਰੀ ਖੁੱਲ ਦੇ ਦਿੱਤੀ ਹੈ। ਇਹ ਕਾਨੂੰਨ ਕਰੋਨਾ ਮਹਾਂਮਾਰੀ ਦੀ ਆੜ ਹੇਠ ਲੋਕਾਂ ਦੀ ਜਬਾਨਬੰਦੀ ਕਰ ਕੇ ਅਤੇ ਰਾਜ ਸਭਾ ਵਿੱਚ ਬਿਨਾਂ ਵੋਟਾਂ ਪਵਾਏ ਲੋਕਤੰਤਰ ਦਾ ਘਾਣ ਕਰ ਕੇ ਹਨ ।

ਉਦੋਂ ਪੰਜਾਬ ਦੀ ਕੈਪਟਨ ਸਰਕਾਰ ਨੇ ਵੀ ਕਰੋਨਾ ਦੀ ਆੜ ਹੇਠ ਇਹਨਾਂ ਕਾਨੂੰਨਾਂ ਨੂੰ ਪਾਸ ਕਰਾਉਣ ਲਈ ਅਤੇ ਪਾਬੰਦੀਆਂ ਲਾਈਆਂ। ਪਰ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਕਰੋਨਾ ਮਹਾਮਾਰੀ ਤੋਂ ਵੀ ਵੱਡੀ ਮਹਾਂਮਾਰੀ ਸਮਝ ਕੇ ਸੰਘਰਸ਼ਾਂ ਦਾ ਤਿੱਖਾ ਰਾਹ ਚੁਣਿਆ ।ਸੰਘਰਸ਼ ਦੇ ਚੱਲ ਰਹੇ ਇਸ ਪੜਾਅ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਰਾਮਪੁਰਾ ਵਿਖੇ ਰਿਲਾਇਂਸ ਕੰਪਨੀ ਦੇ ਪਟਰੋਲ ਪੰਪ ,ਭੁੱਚੋ ਖੁਰਦ ਅਤੇ ਸੰਗਤ ਮੰਡੀ ਐਸਾਰ ਕੰਪਨੀ ਦੇ ਪੈਟਰੋਲ ਪੰਪ ਬੰਦ ਕਰ ਕੇ, ਬਠਿੰਡਾ ਵਿਖੇ ਬੈਸਟ ਪ੍ਰਾਈਸ ਦੇ ਵੱਡੇ ਮਾਲ ਨੂੰ ਬੰਦ ਕਰ ਕੇ , ਲਹਿਰਾ ਬੇਗਾ ਅਤੇ ਜੀਦਾ ਵਿਖੇ ਟੋਲ ਪਲਾਜ਼ਾ ਤੇ ਪਰਚੀਆਂ ਕੱਟਣੀਆਂ ਬੰਦ ਕਰ ਕੇ ਇਹਨਾਂ ਕਾਰਪੋਰੇਟ ਘਰਾਣਿਆਂ ਵੱਲੋਂ ਕੀਤੀ ਜਾ ਰਹੀ ਲੁੱਟ ਬੰਦ ਕੀਤੀ ਹੋਈ ਹੈ ਅਤੇ ਬਣਾਂਵਾਲੀ ਥਰਮਲ ਪਲਾਂਟ ਅੱਗੇ ਅਣਮਿੱਥੇ ਸਮੇਂ ਲਈ ਧਰਨੇ ਜਾਰੀ ਹਨ । ਇਸ ਤੋ ਇਲਾਵਾ ਪਿੰਡਾਂ ਵਿੱਚੋਂ ਧਰਨੇ ਤੇ ਜਾਣ ਵੇਲੇ ਨਰਿੰਦਰ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਬੁੱਤ ਬਣਾ ਕੇ ਉਸਦੇ ਛਿੱਤਰ ਮਾਰੇ ਗਏ ਅਤੇ ਧਰਨਿਆਂ ਵਿੱਚ ਵੀ ਦੁਪਹਿਰ 1 ਵਜੇ ਵੀ ਇਨ੍ਹਾਂ ਦੇ ਬੁੱਤਾਂ ਤੇ ਛਿੱਤਰ ਮਾਰੇ ਗਏ । ਅੱਜ ਦੇ ਇਕੱਠਾਂ ਨੂੰ ਸੁਖਦੇਵ ਸਿੰਘ ਰਾਮਪੁਰਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਅਮਰੀਕ ਸਿੰਘ ਸਿਵੀਆ, ਕੁਲਵੰਤ ਸ਼ਰਮਾ ਰਾਇਕੇ ਕਲਾਂ, ਪਰਮਜੀਤ ਕੌਰ ਪਿੱਥੋ, ਹਰਪ੍ਰੀਤ ਕੌਰ ਜੇਠੂਕੇ, ਅਮਨਦੀਪ ਕੌਰ ਲਹਿਰਾ ਬੇਗਾ , ਪੰਜਾਬ ਸਟੂਡੈਂਟ ਯੂਨੀਅਨ ਸ਼ਹੀਦ ਰੰਧਾਵਾ ਦੇ ਅਮਿਤੋਜ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਦੇ ਸੇਵਕ ਸਿੰਘ , ਨਰੇਗਾ ਵਰਕਰ ਯੂਨੀਅਨ ਦੇ ਆਗੂ ਕਰਮਜੀਤ ਸਿੰਘ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਆਗੂ ਤੀਰਥ ਸਿੰਘ ਕੋਠਾ ਗੁਰੂ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਨੇ ਵੀ ਸੰਬੋਧਨ ਕੀਤਾ।

Daily tele monitoring of COVID home isolation patients set to commence in Punjab from today
राहुल गांधी आज करेंगे पंजाब में ट्रैक्टर रैली