ਬਠਿੰਡਾ ਜ਼ਿਲ੍ਹੇ ਵਿੱਚ ਕੁੱਲ 769 ਉਮੀਦਵਾਰ ਮੈਦਾਨ ਵਿੱਚ

ਬਠਿੰਡਾ, 6 ਫ਼ਰਵਰੀ : ਰਾਜ ਚੋਣ ਕਮਿਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ 14 ਫਰਵਰੀ 2021 ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਚੋਣਾਂ ਦੇ ਮੱਦੇਨਜ਼ਰ ਜ਼ਿਲੇ ’ਚ ਕੁੱਲ 769 ਯੋਗ ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ ਜਦਕਿ 369 ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ। ਇਸ ਤੋਂ ਇਲਾਵਾ 33 ਉਮੀਦਵਾਰ ਦੇ ਮੁਕਾਬਲੇ ਕੋਈ ਹੋਰ ਉਮੀਦਵਾਰ ਨਾ ਹੋਣ ਕਾਰਨ ਬਿਨਾਂ ਚੋਣ ਲੜੇ ਜੇਤੂ ਰਹੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣਕਾਰ ਅਫ਼ਸਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦਿੱਤੀ। ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣਕਾਰ ਅਫ਼ਸਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਬਠਿੰਡਾ ਕਾਰਪੋਰੇਸ਼ਨ ਦੇ 50 ਵਾਰਡਾਂ ਲਈ ਵੱਖ-ਵੱਖ ਪਾਰਟੀਆਂ ਤੇ ਆਜ਼ਾਦ 282 ਉਮੀਦਵਾਰ ਚੋਣ ਮੈਦਾਨ ’ਚ ਹਨ। ਇਸ ਤੋਂ ਇਲਾਵਾ ਕੋਠਾ ਗੁਰੂ ਦੇ 11 ਵਾਰਡਾਂ ਲਈ 24, ਭਗਤਾ ਭਾਈਕਾ ਦੇ 13 ਵਾਰਡਾਂ ਲਈ 35, ਮਲੂਕਾ ਦੇ 11 ਵਾਰਡਾਂ ਲਈ 14, ਭਾਈਰੂਪਾ ਦੇ 13 ਵਾਰਡਾਂ ਲਈ 30, ਮਹਿਰਾਜ ਦੇ 13 ਵਾਰਡਾਂ ਲਈ 46, ਮੌੜ ਦੇ 17 ਵਾਰਡਾਂ ਲਈ 76, ਰਾਮਾਂ ਦੇ 15 ਵਾਰਡਾਂ ਲਈ 57, ਭੁੱਚੋ ਮੰਡੀ ਦੇ 13 ਵਾਰਡਾਂ ਲਈ 35, ਨਥਾਣਾ ਦੇ 11 ਵਾਰਡਾਂ ਲਈ 30, ਗੋਨਿਆਣਾ ਦੇ 13 ਵਾਰਡਾਂ 54, ਸੰਗਤ ਦੇ 9 ਵਾਰਡਾਂ ਲਈ 24, ਕੋਟਸ਼ਮੀਰ ਦੇ 13 ਵਾਰਡਾਂ ਲਈ 34 ਅਤੇ ਕੋਟਫੱਤਾ ਦੇ 11 ਵਾਰਡਾਂ ਲਈ 28 ਉਮੀਦਵਾਰ ਚੋਣ ਲੜਨ ਦੇ ਭਾਗੀਦਾਰ ਬਣੇ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣਕਾਰ ਅਫ਼ਸਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਅੱਗੇ ਦੱਸਿਆ ਕਿ ਬਠਿੰਡਾ ਕਾਰਪੋਰੇਸ਼ਨ ਤੋਂ 78 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ। ਇਸ ਤੋਂ ਇਲਾਵਾ ਕੋਠਾ ਗੁਰੂ ਤੋਂ 8, ਭਗਤਾ 20, ਮਲੂਕਾ 6, ਭਾਈਰੂਪਾ 19, ਮਹਿਰਾਜ 16, ਮੌੜ 48, ਰਾਮਾਂ 37, ਭੁੱਚੋ ਮੰਡੀ 26, ਨਥਾਣਾ 30, ਗੋਨਿਆਣਾ 23, ਸੰਗਤ 20, ਕੋਟਸ਼ਮੀਰ 15 ਅਤੇ ਕੋਟਫੱਤਾ ਤੋਂ 23 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਵਾਪਸ ਲਏ। ਜ਼ਿਲਾ ਚੋਣਕਾਰ ਅਫ਼ਸਰ ਨੇ ਅੱਗੇ ਦੱਸਿਆ ਕਿ ਚੋਣ ਪ੍ਰਚਾਰ 12 ਫਰਵਰੀ 2021 ਨੂੰ ਸ਼ਾਮ 5 ਵਜੇ ਤੱਕ ਕੀਤਾ ਜਾ ਸਕੇਗਾ। ਵੋਟਾਂ ਪੈਣ ਦਾ ਕਾਰਜ 14 ਫਰਵਰੀ 2021 ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ 2021 ਨੂੰ ਕੀਤੀ ਜਾਏਗੀ।

Delhi vs Farmer - Revolution for Punjabi singers
Congress has murdered democracy by getting 500 nomination papers of SAD candidates rejected, said Sukhbir Badal