24 ਫਰਵਰੀ ਨੂੰ ਢੁੱਡੀਕੇ ਬਲਾਕ ਦੇ ਪਿੰਡਾਂ ਦਾ ਦੌਰਾ ਕਰੇਗੀ ਸਰਬੱਤ ਸਿਹਤ ਬੀਮਾ ਯੋਜਨਾ ਜਾਗਰੂਕਤਾ ਵੈਨ

ਮੋਗਾ, 23 ਫਰਵਰੀ – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹਰ ਸਾਲ ਸੂਬੇ ਦੇ ਲਗਭਗ 40 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਸਿਹਤ ਬੀਮਾ ਅਧੀਨ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿੱਚ ਬੀਪੀਐਲ ਪਰਿਵਾਰ, ਸਮਾਰਟ ਰਾਸ਼ਨ ਕਾਰਡ ਧਾਰਕ, ਕਿਸਾਨ, ਵਪਾਰੀ ਅਤੇ ਮਾਨਤਾ ਪ੍ਰਾਪਤ ਪੱਤਰਕਾਰ ਆਦਿ ਸ਼ਾਮਲ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹਰ ਇੱਕ ਯੋਗ ਲਾਭਪਾਤਰੀ ਨੂੰ ਲਾਭ ਪਹੁੰਚਾਉਣ ਦੇ ਮਨੋਰਥ ਵਜੋਂ ਜਾਗਰੂਕਤਾ ਵੈਨ ਆਪਣੇ ਰੂਟ ਪਲਾਨ ਜਰੀਏ ਲੋਕਾਂ ਵਿੱਚ ਹਰ ਰੋਜ਼ ਜਾਗਰੂਕਤਾ ਪੈਦਾ ਕਰ ਰਹੀ ਹੈ।  
ਉਨ੍ਹਾਂ ਦੱਸਿਆ ਕਿ ਇਹ ਜਾਗਰੂਕਤਾ ਵੈਨ ਮਿਤੀ 24 ਫਰਵਰੀ, 2021 ਨੂੰ ਬਲਾਕ ਢੁੱਡੀਕੇ ਦੇ ਤਖਾਣਵੱਧ, ਧੂੜਕੋਟ ਕਲਾਂ, ਧੂੜਕੋਟ ਟਾਹਲੀ, ਬੁੱਟਰ, ਦੌਧਰ ਸ਼ਰਕੀ, ਬੁੱਘੀਪੁਰਾ, ਮਹਿਰੋਂ, ਡਾਲਾ ਪਿੰਡਾਂ ਵਿੱਚ ਇਸ ਸਕੀਮ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਫੈਲਾਏਗੀ ਤਾਂ ਕਿ ਇਸ ਸਕੀਮ ਤੋਂ ਹਰ ਇੱਕ ਵਿਅਕਤੀ ਜਾਣੂੰ ਹੋ ਸਕੇ ਅਤੇ ਲੋੜੀਂਦਾ ਲਾਭ ਪ੍ਰਾਪਤ ਕਰ ਸਕੇ।
ਉਨ੍ਹਾਂ ਦੱਸਿਅ ਕਿ 20 ਫਰਵਰੀ, 2021 ਤੋਂ ਰੋਜ਼ਾਨਾ ਜਾਗਰੂਕ ਕਰ ਰਹੀ ਇਸ ਵੈਨ ਰਾਹੀਂ 23 ਫਰਵਰੀ ਨੂੰ ਬਲਾਕ ਢੁੱਡੀਕੇ ਦੇ ਚੂਹੜਚੱਕ, ਮੱਦੋਕੇ, ਝੰਡਿਆਣਾ ਸ਼ਰਕੀ, ਢੁੱਡੀਕੇ, ਕੋਕਰੀ ਕਲਾਂ, ਮਟਵਾਣੀ, ਨੱਥੂ ਵਾਲਾ, ਕੋਕਰੀ ਫੂਲਾ ਸਿੰਘ, ਅਜੀਤਵਾਲ ਦੇ ਪਿੰਡਾਂ ਦੇ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਗਈ।
ਉਨ੍ਹਾਂ ਦੱਸਿਆ ਕਿ ਇਸ ਵੈਨ ਦੀ ਮਾਈਕਰੋ-ਪਲਾਨਿੰਗ ਅਤੇ ਵੈਨ ਦੀ ਰੋਜ਼ਾਨਾ ਰਿਪੋਰਟਿੰਗ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ।
    ਸ੍ਰੀ ਹੰਸ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜਿਲ੍ਹੇ ਵਿੱਚ ਈ-ਕਾਰਡ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਇੱਥੇ ਲਗਭਗ 171 ਕਾਮਨ ਸਰਵਿਸ ਸੈਂਟਰ, 13 ਸੇਵਾ ਕੇਂਦਰ ਅਤੇ 8 ਮਾਰਕੀਟ ਕਮੇਟੀਆਂ ਹਨ, ਜਿਥੇ ਇਹ ਈ-ਕਾਰਡ ਬਣਾਏ ਜਾ ਰਹੇ ਹਨ। ਉਨਾਂ ਸਮੂਹ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਤਹਿਤ ਆਪਣੇ ਈ-ਕਾਰਡ ਬਣਵਾਉਣ ਲਈ ਨਜ਼ਦੀਕੀ ਕੇਂਦਰ ਤੱਕ ਜਲਦ ਪਹੁੰਚ ਕਰਨ।

CANCER AWARENESS DAY CELEBRATED AT AIIMS BATHINDA
बठिंडा रैली में पहुँचा लक्खा सिधाना - दिल्ली पुलिस का एक लाख का इनाम है