ਸ਼ੁਰੂ ਹੋਏਗਾ ਪੰਜਾਬ ਦਾ ਬਜਟ ਇਜਲਾਸ, ਅਕਾਲੀ ਦਲ ਨੇ ਰਾਜਪਾਲ ਨੂੰ ਕਿਹਾ ‘ਗਵਰਨਰ ਗੋ ਬੈਕ’

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਅੱਜ ਬਜਟ ਇਜਲਾਸ ਦੀ ਸ਼ੁਰੂਆਤ ਹੋਈ। ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਦਾ ਇਹ ਆਖਰੀ ਬਜਟ ਹੈ। ਲੋਕਾਂ ਵੱਲੋ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਬਜਟ ਵਿੱਚ ਪੰਜਾਬ ਸਰਕਾਰ ਹਰੇਕ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੇਗੀ।

ਬਜਟ ਇਜਲਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਦਨ ਦੇ ਅੰਦਰ ਤੇ ਬਾਹਰ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਰਾਜਪਾਲ ਖਿਲਾਫ ਨਾਹਰੇਬਾਜ਼ੀ ਕੀਤੀ ਅਤੇ ‘ਗਵਰਨਰ ਗੋ ਬੈਕ’ ਦੀਆਂ ਤਖਤੀਆਂ ਫੜ ਕੇ ਵਿਰੋਧ ਜਤਾਇਆ ਗਿਆ।

ਅਕਾਲੀ ਦਲ ਨੇ ਕਿਹਾ ਕਿ, ‘ਪੰਜਾਬ ਦੀ ਸਰਕਾਰ ਕਿਸਾਨ ਵਿਰੋਧੀ ਹੈ ਅਤੇ ਪਾਰਟੀ ਦੇ ਰਾਜਪਾਲ ਲਈ ਰੈੱਡ ਕਾਰਪੈੱਟ ਵਿਛਾ ਕੇ ਫਿਕਸ ਮੈਚ ਖੇਡਿਆ ਜਾ ਰਿਹਾ ਹੈ।’ ਰਾਜਪਾਲ ਦੇ ਭਾਸ਼ਣ ਬਾਅਦ ਸਦਨ ਵਿੱਚੋਂ ਬਾਹਰ ਆ ਕੇ ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਅਕਾਲੀ ਵਿਧਾਇਕਾਂ ਨੇ ਪੰਜਾਬ ਸਰਕਾਰ ਵਲੋਂ ਰਾਜਪਾਲ ਲਈ ਵਿਛਾਇਆ ਰੈੱਡ ਕਾਰਪੇਟ ਹਟਾ ਕੇ ਨਾਅਰੇਬਾਜ਼ੀ ਕੀਤੀ।

ਰਸੋਈ ਗੈਸ ਦੀ ਕੀਮਤ 25 ਰੁਪਏ ਹੋਰ ਵਧੀ
Central University of Punjab celebrated its 12th Foundation Day