ਨੌਜਵਾਨਾਂ ਤੋਂ ਜਮਾਂ ਕਰਵਾਈ ਸਕਿਊਰਿਟੀ 4 ਮਾਰਚ ਤੋਂ ਦਿੱਤੀ ਜਾਵੇਗੀ ਵਾਪਸ

ਬਠਿੰਡਾ : ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ, ਕਾਲਝਰਾਣੀ ਵਿਖੇ ਸਾਲ 2016 ਤੋਂ ਸਾਲ 2020 ਤੱਕ ਆਰਮੀ ਭਰਤੀ ਲਈ ਜ਼ਿਲਾ ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਫਾਜਿਲਕਾ ਤੇ ਮਾਨਸਾ ਦੇ ਜਿਨਾਂ ਨੌਜਵਾਨਾਂ ਨੇ ਸਿਖਲਾਈ ਦੌਰਾਨ 500 ਰੁਪਏ ਰੀਫੰਡਏਬਲ ਸਕਿਊਰਿਟੀ ਜਮਾਂ ਕਰਵਾਈ ਸੀ, ਜਿਨਾਂ ਨੌਜਵਾਨਾਂ ਨੇ ਅਜੇ ਤੱਕ ਸਕਿਊਰਿਟੀ ਵਾਪਿਸ ਨਹੀਂ ਲਈ ਉਨਾਂ ਨੌਜਵਾਨਾਂ ਨੂੰ ਸਕਿਊਰਿਟੀ ਵਾਪਿਸ ਕੀਤੀ ਜਾਣੀ ਹੈ। ਇਹ ਜਾਣਕਾਰੀ ਕੈਂਪ ਇੰਚਾਰਜ ਹਰਜੀਤ ਸਿੰਘ ਸੰਧੂ ਨੇ ਸਾਂਝੀ ਕੀਤੀ।

          ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਂਪ ਇੰਚਾਰਜ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਜਿਨਾਂ ਨੌਜਵਾਨਾਂ ਦੀ ਸਕਿਊਰਿਟੀ ਸੀ-ਪਾਈਟ ਕਾਲਝਰਾਣੀ ਵਿਖੇ ਜਮਾਂ ਹੈ, ਉਹ 4 ਮਾਰਚ 2021 ਤੋਂ ਕਿਸੇ ਵੀ ਕੰਮ ਵਾਲੇ ਦਿਨ ਕੈਂਪ ਦਫਤਰ ’ਚ ਨਿੱਜੀ ਤੌਰ ’ਤੇ ਆਪਣੇ ਬੈਂਕ ਅਕਾਊਂਟ ਪਾਸ ਬੁੱਕ ਦੀ ਕਾਪੀ ਨਾਲ ਲੈ ਕੇ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਨੌਜਵਾਨ ਕੈਂਪ ਦਫ਼ਤਰ ਦੇ ਫੋਨ ਨੰਬਰ 93167-13000, 94641-52013 ਤੇ 98148-50214 ’ਤੇ ਸੰਪਰਕ ਕਰ ਸਕਦੇ ਹਨ।

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਇਕ ਕਰੋੜ ਰੁਪਏ ਦੀ ਸਬਸਿਡੀ ਜਾਰੀ
ਤਾਪਸੀ ਪੰਨੂ ਅਤੇ ਅਨੁਰਾਗ ਕਸ਼ਿਅਪ 'ਤੇ ਇਨਕਮ ਟੈਕਸ ਦੀ ਛਾਪੇਮਾਰੀ