UGC NET Exam 2021: ਯੂਜੀਸੀ ਨੈੱਟ ਪਰੀਖਿਆ ਲਈ ਅਰਜ਼ੀ ਦੇਣ ਦਾ ਅੱਜ ਆਖ਼ਿਰੀ ਦਿਨ

ਯੂਜੀਸੀ ਨੇਟ 2021 ਮਈ ਪਰੀਖਿਆ ਲਈ ਅਰਜ਼ੀ ਦੇਣ ਲਈ ਆਨਲਾਇਨ ਪੰਜੀਕਰਣ ਵਿੰਡੋ ਅੱਜ ਯਾਨੀ 2 ਮਾਰਚ ਨੂੰ ਬੰਦ ਹੋ ਜਾਵੇਗੀ , ਜਦੋਂ ਕਿ ਉਮੀਦਵਾਰ 3 ਮਾਰਚ 2021 ਤੱਕ ਯੂਜੀਸੀ ਨੈੱਟ 2021 ਪਰੀਖਿਆ ਦੀ ਫੀਸ ਦਾ ਭੁਗਤਾਨ ਕਰ ਸੱਕਦੇ ਹਨ। ਜਿਨ੍ਹਾਂ ਉਮੀਦਵਾਰਾਂ ਨੇ ਹੁਣ ਤੱਕ ਰਜਿਸਟਰ ਨਹੀਂ ਕੀਤਾ ਹੈ , ਉਹ ਯੂਜੀਸੀ ਦੀ ਆਧਿਕਾਰਿਕ ਵੈਬਸਾਈਟ ugcnet.nta.nic.in ਉੱਤੇ ਫ਼ਾਰਮ ਜਮਾਂ ਭਰ ਸਕਦੇ ਹਨ।

UGC NET 2021 MAY Exam:  ਲਈ ਇਸ ਤਰਾਂ ਕਰ ਸਕਦੇ ਹੋ ਰਜਿਸਟਰ

  • ਸਭ ਤੋਂ ਪਹਿਲਾਂ ਅਧਿਕਾਰਿਤ ਵੈਬਸਾਈਟ ugcnet.nta.nic.in ‘ਤੇ ਜਾਓ
  • ਇਸ ਤੋਂ ਬਾਅਦ ਹੋਮ ਪੇਜ਼ “Application Form December 2020 Cycle (May 2021)” ਦੇ ਲਿੰਕ ਉੱਪਰ ਕਲਿੱਕ ਕਰੋ
  • ਤੁਹਾਡੀ ਸਕ੍ਰੀਨ ਉੱਪਰ ਨਵਾਂ ਪੇਜ਼ ਖੁੱਲ੍ਹ ਜਾਵੇਗਾ
  • ਇਸ ਪੇਜ਼ ਉੱਪਰ New Registration ਬਟਨ ‘ਤੇ ਕਲਿਕ ਕਰੋ
  • ਹੁਣ ਆਪਣੇ ਮੋਬਾਈਲ ਨੰਬਰ ਅਤੇ ਈਮੇਲ ਭਰੋ
  • ਤੁਹਾਡੇ ਮੋਬਾਈਲ ਅਤੇ ਈਮੇਲ ਉੱਪਰ ਆਏ otp ਨਾਲ ਲਾਗ ਇੰਨ ਕਰੋ ਅਤੇ UGC NET Exam 2021 ਐਪਲੀਕੇਸ਼ਨ ਫਾਰਮ ਭਰੋ
  • ਆਪਣੇ ਸਕੈਨ ਕੀਤੇ ਫੋਟੋਗ੍ਰਾਫ ਅਤੇ ਦਸਤਖ਼ਤ ਅਪਲੋਡ ਕਰੋ
  • ਐਪਲੀਕੇਸ਼ਨ ਫੀਸ ਭਰੋ
  • ਸਾਰਾ ਕੁਝ ਸਹੀ ਭਰਨ ਬਾਅਦ ਸਬਮਿਟ ਕਰੋ ਅਤੇ ਪ੍ਰਿੰਟ ਕੱਢ ਲਵੋ

ਯੂਜੀਸੀ ਨੈੱਟ 2021 ਪਰੀਖਿਆ 2 , 3 , 4 , 5 , 6 , 7 , 10 , 11 , 12 , 14 ਅਤੇ 17 ਮਈ ਨੂੰ ਲਈ ਜਾਵੇਗੀ। ਪਰੀਖਿਆ ਲਈ 3 ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਪਰੀਖਿਆ ਕੰਪਿਊਟਰ ਆਧਾਰਿਤ ਹੋਵੇਗੀ।

Punjab ਵਿੱਚ ਮੁੜ ਲੱਗੇਗੀ ਵਾਅਦਿਆਂ ਦੀ ਝੜੀ - Captain ਦਾ ਮਿਸ਼ਨ 2022
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਇਕ ਕਰੋੜ ਰੁਪਏ ਦੀ ਸਬਸਿਡੀ ਜਾਰੀ