ਸਰਹੰਦ ਨਹਿਰ ਦੀ ਬੰਦੀ 4 ਅਪ੍ਰੈਲ ਤੋਂ 19 ਅਪ੍ਰੈਲ ਤੱਕ

ਬਠਿੰਡਾ, 17 ਮਾਰਚ- ਕਾਰਜਕਾਰੀ ਇੰਜੀਨੀਅਰ ਨਹਿਰ ਮੰਡਲ ਬਠਿੰਡਾ ਸ੍ਰੀ ਰਮਨਪ੍ਰੀਤ ਸਿੰਘ ਮਾਨ ਵੱਲੋਂ ਸੂਚਿਤ ਕੀਤਾ ਗਿਆ ਕਿ ਕਾਰਜਕਾਰੀ ਇੰਜੀਨੀਅਰ, ਲੁਧਿਆਣਾ ਜਲ ਨਿਕਾਸ ਮੰਡਲ, ਲੁਧਿਆਣਾ ਵੱਲੋਂ ਸਰਹੰਦ ਨਹਿਰ ਦੀ ਬੁਰਜੀ 145700/ਸੱਜਾ ਤੇ ਇਸਕੇਪ ਰੈਗੂਲੇਟਰ ਬਣਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਤੇ ਕਨੈਕਟੀਵਿਟੀ ਪੋਰਸ਼ਨ ਨੂੰ ਸਿਵਲ ਪੋਰਸ਼ਨ ਨਾਲ ਜੋੜਨ ਲਈ ਸਰਹੰਦ ਨਹਿਰ ਦੀ ਬੰਦੀ 4 ਅਪ੍ਰੈਲ ਤੋਂ 19 ਅਪ੍ਰੈਲ ਤੱਕ ਹੈ।
ਇਸ ਤੋਂ ਇਲਾਵਾ ਸਾਉਣੀ ਦੀ ਫਸਲ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਰਜਵਾਹੇ/ਮਾਈਨਰਾਂ ਦੀ ਸਫਾਈ ਕੀਤੀ ਜਾਣੀ ਹੈ। ਇਸ ਲਈ ਆਮ ਪਬਲਿਕ, ਜਿਮੀਦਾਰਾਂ ਅਤੇ ਸਬੰਧਤ ਮਹਿਕਮਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬਠਿੰਡਾ ਬ੍ਰਾਂਚ ਅਧੀਨ ਪੈਂਦੇ ਪਿੰਡਾਂ/ਸ਼ਹਿਰਾਂ ਦੇ ਵਾਟਰ ਵਰਕਸਾਂ ਦੇ ਪਾਣੀ ਵਾਲੇ ਟੈਂਕ ਦੇ ਭੰਡਾਰ ਭਰ ਲਏ ਜਾਣ ਤਾਂ ਜੋ ਬੰਦੀ ਦੌਰਾਨ ਪੀਣ ਵਾਲੇ ਪਾਣੀ ਦੀ ਕੋਈ ਦਿੱਕਤ ਪੇਸ਼ ਨਾ ਆਵੇ।

ਭਾਜਪਾ ਸੰਸਦ ਮੈਂਬਰ ਨੇ ਕੀਤੀ ਖੁਦਕੁਸ਼ੀ
ਰਾਜਾ ਵੜਿੰਗ ਨੇ ਹਰਦੀਪ ਪੁਰੀ ਨੂੰ ਲਿਖੀ ਚਿੱਠੀ