ਬਾਦਲਾਂ ਦੇ ਘਰ ਘੁਸਿਆ ਕੋਰੋਨਾ, ਪ੍ਰਕਾਸ਼ ਬਾਦਲ ਵੀ ਚੱਲੇ ਦਿੱਲੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਦੀ ਕੋਵਿਡ 19 ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਮੇਦਾਂਤਾ ਹਸਪਤਾਲ ਦਾਖਿਲ ਕਰਵਾਇਆ ਗਿਆ ਸੀ। ਇਸ ਉਪਰੰਤ ਉਹਨਾਂ ਦੇ ਘਰ ਕੰਮ ਕਰਦੇ ਬਾਕੀ ਸਟਾਫ਼ ਦੀ ਵੀ ਕੋਰੋਨਾ ਜਾਂਚ ਕਰਵਾਈ ਗਈ ਅਤੇ ਇਸ ਜਾਂਚ ਵਿੱਚ ਸੁਖਬੀਰ ਬਾਦਲ ਦੇ ਬਾਦਲ ਪਿੰਡ ਵਿਚਲੇ ਘਰ ਵਿੱਚ ਕੰਮ ਕਰਨ ਵਾਲੇ ਉਹਨਾਂ ਦੇ ਰਸੋਈਏ ਰਵੀ ਅਤੇ ਰਵੀ ਦੀ ਮਾਤਾ ਸੀਤੋ ਵੀ ਕੋਰੋਨਾ ਪਾਜ਼ਿਟਿਵ ਪਾਏ ਗਏ।

ਇਸ ਸਭ ਨੂੰ ਦੇਖਦੇ ਹੋਏ ਸੁਖਬੀਰ ਬਾਦਲ ਦੇ ਪਿਤਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਦਲ ਨੇ ਵੀ ਦਿੱਲੀ ਜਾਣ ਦਾ ਫੈਸਲਾ ਕੀਤਾ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਦਾ ਖਿਆਲ ਰੱਖਦੇ ਹੋਏ ਅਤੇ ਇੱਕ ਘਰ ਵਿੱਚ ਤਿੰਨ ਜਣਿਆਂ ਦੇ ਪਾਜ਼ਿਟਿਵ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਪ੍ਰਕਾਸ਼ ਸਿੰਘ ਬਾਦਲ ਭਿਸੀਆਣਾ ਦੇ ਹਵਾਈ ਅੱਡੇ ਤੋਂ ਚਾਰਟਰ ਜਹਾਜ ਰਾਹੀਂ ਦਿੱਲੀ ਲਈ ਰਵਾਨਾ ਹੋਣਗੇ। ਮੇਦਾਂਤਾ ਵਿੱਚ ਦਾਖਿਲ ਸੁਖਬੀਰ ਸਿੰਘ ਬਾਦਲ ਦੀ ਸਿਹਤ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ।

ਰਾਜਾ ਵੜਿੰਗ ਨੇ ਹਰਦੀਪ ਪੁਰੀ ਨੂੰ ਲਿਖੀ ਚਿੱਠੀ
Punjab CM orders fresh curbs to check COVID surge, educational institutions closed till March 31