ਰਾਜਾ ਵੜਿੰਗ ਨੇ ਹਰਦੀਪ ਪੁਰੀ ਨੂੰ ਲਿਖੀ ਚਿੱਠੀ

ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਸਰਕਾਰੀ ਰਿਹਾਇਸ਼ ਖਾਲੀ ਨਾ ਕਰਵਾਉਣ ਦੇ ਸੰਬੰਧ ਵਿੱਚ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਚਿੱਠੀ ਲਿਖੀ ਹੈ। ਰਾਜਾ ਵੜਿੰਗ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਹਰਸਿਮਰਤ ਕੌਰ ਬਾਦਲ ਨੇ 6 ਮਹੀਨੇ ਪਹਿਲਾਂ ਕੇਂਦਰੀ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ ਪਰ ਦਿੱਲੀ ਵਿਚਲੀ ਸਰਕਾਰੀ ਕੋਠੀ ਹਾਲੇ ਤੱਕ ਵੀ ਉਹਨਾਂ ਤੋਂ ਖਾਲੀ ਨਹੀਂ ਕਰਵਾਈ ਗਈ। ਰਾਜਾ ਵੜਿੰਗ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਜੇਕਰ 15 ਦਿਨ ਵਿੱਚ ਬੀਬੀ ਬਾਦਲ ਤੋਂ ਕੋਠੀ ਖਾਲੀ ਨਾ ਕਰਵਾਈ ਗਈ ਤਾਂ ਉਹ ਇਸਦੇ ਵਿਰੋਧ ਵਿੱਚ ਧਰਨਾ ਲਗਾਉਣਗੇ

ਸਰਹੰਦ ਨਹਿਰ ਦੀ ਬੰਦੀ 4 ਅਪ੍ਰੈਲ ਤੋਂ 19 ਅਪ੍ਰੈਲ ਤੱਕ
ਬਾਦਲਾਂ ਦੇ ਘਰ ਘੁਸਿਆ ਕੋਰੋਨਾ, ਪ੍ਰਕਾਸ਼ ਬਾਦਲ ਵੀ ਚੱਲੇ ਦਿੱਲੀ