ਤਾਂਤਰਿਕ ਦੇ ਕਹਿਣ ‘ਤੇ ਦਿੱਤੀ ਗਵਾਂਢੀ ਦੇ ਬੱਚੇ ਦੀ ਬਲੀ

ਪੱਛਮੀ ਦਿੱਲੀ ਦੇ ਰੋਹਿਨੀ ਇਲਾਕੇ ਵਿੱਚ ਦਿਲ ਦਹਲਾ ਦੇਣ ਵਾਲੀ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੱਕ ਔਰਤ ਨੇ ਇੱਕ ਤਾਂਤਰਿਕ ਦੀ ਸਲਾਹ ਉੱਤੇ ਆਪਣੇ ਗੁਆਂਢੀ ਦੇ ਤਿੰਨ ਸਾਲ ਦਾ ਬੱਚੇ ਦੀ ਹੱਤਿਆ ਕਰ ਦਿੱਤੀ ਅਤੇ ਉਸਦੀ ਲਾਸ਼ ਨੂੰ ਪਲਾਸਟਿਕ ਬੈਗ ਵਿੱਚ ਪਾ ਕੇ ਇਮਾਰਤ ਦੀ ਛੱਤ ਉੱਪਰ ਸੁੱਟ ਦਿੱਤੀ। ਵਾਰਦਾਤ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤੀ ਗਈ ਪੱਚੀ ਸਾਲਾ ਮਹਿਲਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਬੱਚਾ ਨਹੀਂ ਹੋ ਰਿਹਾ ਸੀ ਜਿਸ ਕਰਕੇ ਉਸ ਨੂੰ ਆਪਣੇ ਸਹੁਰੇ ਪਰਿਵਾਰ ਤੋਂ ਤਾਅਨੇ ਮਿਹਣੇ ਸੁਣਨੇ ਪੈਂਦੇ ਸਨ ਅਤੇ ਉਸ ਉੱਪਰ ਬੱਚਾ ਪੈਦਾ ਕਰਨ ਲਈ ਬਹੁਤ ਜ਼ਿਆਦਾ ਦਬਾਅ ਬਣਾਇਆ ਜਾਂਦਾ ਸੀ ਜਿਸ ਕਰਕੇ ਉਹ ਤਾਂਤਰਿਕ ਦੇ ਕੋਲ ਪਹੁੰਚੀ । ਤਾਂਤਰਿਕ ਨੇ ਉਸ ਨੂੰ ਕਿਹਾ ਕਿ ਪ੍ਰਮਾਤਮਾ ਨੂੰ ਖੁਸ਼ ਕਰਨ ਦੇ ਲਈ ਬੱਚੇ ਦੀ ਬਲੀ ਦੇਣੀ ਪਵੇਗੀ। ਪੁਲੀਸ ਨੇ ਦੱਸਿਆ ਕਿ ਇਸ ਤੋਂ ਬਾਅਦ ਮਹਿਲਾ ਨੇ ਆਪਣੇ ਗੁਆਂਢੀ ਦੇ ਬੱਚੇ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਪਲਾਸਟਿਕ ਦੇ ਥੈਲੇ ਵਿੱਚ ਪਾ ਦਿੱਤਾ ਇਕ ਉੱਚ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨੀਲਮ ਗੁਪਤਾ ਨਾਮ ਦੀ ਇਸ ਅੌਰਤ ਨੇ ਪੁਲੀਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦਾ ਵਿਆਹ ਦੋ ਹਜਾਰ ਤੇਰਾਂ ਵਿੱਚ ਹੋਇਆ ਸੀ ਪਰ ਡਾਕਟਰਾਂ ਦੀ ਸਲਾਹ ਦੇ ਬਾਵਜੂਦ ਵੀ ਉਹ ਮਾਂ ਨਹੀਂ ਬਣ ਸਕੀ ਇਸ ਲਈ ਪਿਛਲੇ ਚਾਰ ਸਾਲਾਂ ਤੋਂ ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਰਹਿਣ ਵਾਲੇ ਇਕ ਤਾਂਤਰਿਕ ਕੋਲ ਗਈ ਜਿਸ ਨੇ ਕਿਹਾ ਕਿ ਜੀਓ ਮਾਂ ਬਣਨਾ ਚਾਹੁੰਦੀ ਹੈ ਤਾਂ ਉਸ ਨੂੰ ਬੱਚੇ ਦੀ ਬਲੀ ਦੇਣੀ ਪਵੇਗੀ। ਪੁਲਸ ਦੇ ਮੁਤਾਬਕ ਮਾਮਲਾ ਸ਼ਨੀਵਾਰ ਦਾ ਹੈ ਜਦੋਂ ਲਾਪਤਾ ਬੱਚੇ ਦੀ ਰਿਪੋਰਟ ਦਰਜ਼ ਕਰਵਾਉਣ ਉਸ ਦੇ ਮਾਂ ਬਾਪ ਪੁਲਸ ਕੋਲ ਪਹੁੰਚੇ ਤਾਂ ਪੁਲੀਸ ਨੇ ਰਪਟ ਲਿਖਣ ਤੋਂ ਬਾਅਦ ਬੱਚੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਅਭਿਆਨ ਦੇ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਗੁਆਂਢੀਆਂ ਦੇ ਘਰ ਦੀ ਛੱਤ ਦੇ ਉੱਪਰ ਪਲਾਸਟਿਕ ਦਾ ਥੈਲਾ ਦੇਖਿਆ। ਜਦੋਂ ਥੈਲਾ ਖੋਲ੍ਹਿਆ ਤਾਂ ਉਸ ਚੋਂ ਲਾਪਤਾ ਬੱਚੇ ਦੀ ਲਾਸ਼ ਮਿਲੀ ਜਿਸ ਦੀ ਗਰਦਨ ਉੱਪਰ ਨਿਸ਼ਾਨ ਸਨ, ਪਹਿਲੀ ਨਜ਼ਰੇ ਹੀ ਪਤਾ ਲੱਗ ਰਿਹਾ ਸੀ ਇਕ ਬੱਚੇ ਦਾ ਕਤਲ ਗਲਾ ਘੋਟ ਕੇ ਕੀਤਾ ਗਿਆ ਹੈ। ਆਸ ਪੜੋਸ ਵਿੱਚ ਪੁੱਛ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਆਖ਼ਰੀ ਵਾਰ ਬੱਚੇ ਨੂੰ ਨੀਲ ਦੇ ਨਾਲ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਨੀਲਮ ਤੋਂ ਪੁਲਸ ਨੇ ਪੁੱਛਗਿੱਛ ਕੀਤੀ। ਪਹਿਲਾਂ ਤਾਂ ਨਿਗਮ ਮੁੱਕਰ ਗਈ ਪਰ ਬਾਅਦ ਵਿੱਚ ਪੁਲੀਸ ਵੱਲੋਂ ਸਖਤੀ ਦਿਖਾਉਣ ਤੇ ਨੀਲਮ ਨੇ ਸਭ ਕੁਝ ਕਬੂਲ ਕਰ ਲਿਆ ਤੇ ਨੀਲਮ ਨੇ ਦੱਸਿਆ ਕਿ ਬੱਚੇ ਨੂੰ ਉਸ ਨੇ ਤਦ ਮਾਰਿਆ ਜਦੋਂ ਉਹ ਇਕੱਲਾ ਛੱਤ ਉੱਤੇ ਖੇਡ ਰਿਹਾ ਸੀ।

Punjab CM orders fresh curbs to check COVID surge, educational institutions closed till March 31
ਸਿੱਖਿਆ ਸਕੱਤਰ ਨੇ ਗੁਰਦੁਆਰਾ ਸਾਹਿਬ ਤੋਂ ਮਾਪਿਆਂ ਨੂੰ ਕੀਤੀ ਅਪੀਲ