ਪਿੰਡ ਝੰਡੂਕੇ ਵਿਖੇ ਨੌਜਵਾਨ ਦੀ ਮਿਲੀ ਲਾਸ਼, ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮੁਕੱਦਮਾ ਦਰਜ


ਨੇੜਲੇ ਪਿੰਡ ਝੰਡੂਕੇ ਵਿਖੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਥਾਣਾ ਬਾਲਿਆਂਵਾਲੀ ਦੇ ਮੁਖੀ ਜਸਵੀਰ ਸਿੰਘ ਐਸ.ਐਚ.ਓ. ਨੇ ਦੱਸਿਆ ਕਿ ਪਿੰਡ ਝੰਡੂਕੇ ਦੇ ਚੌਂਕੀਦਾਰ ਲੀਲਾ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਅੱਜ ਸਵੇਰੇ 11 ਵਜੇ ਜਦੋਂ ਉਹ ਝੰਡੂਕੇ ਤੋਂ ਗਹਿਰੀ ਬਾਰਾ ਸਿੰਘ ਵਾਲੀ ਲਿੰਕ ਰੋਡ ਤੇ ਜਾ ਰਿਹਾ ਸੀ ਤਾਂ ਕੁਝ ਦੂਰ ਜਾ ਕੇ ਉਸ ਨੂੰ ਕੱਚੀ ਪਹੀਤੇ ਇਕ ਮੋਟਰਸਾਈਕਲ ਡਿੱਗਾ ਦਿਖਾਈ ਦਿੱਤਾ। ਨੇੜੇ ਜਾ ਕੇ ਵੇਖਿਆ ਤਾਂ ਪਹੀ ਦੇ ਨਾਲ ਹੀ ਖੇਤ ਵਿਚ ਇਕ ਲਾਸ਼ ਪਈ ਸੀ ਜੋ ਕਿ ਹਰਦੀਪ ਸਿੰਘ ਭਿੰਦਾ (38) ਪੁੱਤਰ ਸੁਦਾਗਰ ਸਿੰਘ ਵਾਸੀ ਝੰਡੂਕੇ ਦੀ ਸੀ। ਉਪਰੰਤ ਉਸ ਨੇ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਪੁਲੀਸ ਵਲੋਂ ਉਕਤ ਲਾਸ਼ ਨੂੰ ਪੋਸਟਮਾਰਟਮ ਵਾਸਤੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ ਦੇ ਸਿਰ ਅਤੇ ਹੋਰ ਥਾਵਾਂ `ਤੇ ਸੱਟਾਂ ਦੇ ਨਿਸ਼ਾਨ ਸਨ ਜਿਸ ਦੇ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 302 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦ ਕਾਤਿਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿੱਚ ਮੌਤ
ਪੰਜਾਬ ਵਿੱਚ ਮੁੜ ਲੱਗਿਆ ਕਰਫ਼ਿਊ