ਚਿੱਟੇ ਦੀ ਓਵਰਡੋਜ਼ ਨਾਲ ਪੁਲਿਸ ਮੁਲਾਜ਼ਮ ਹੋਇਆ ਬੇਹੋਸ਼

ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਦੀ ਧਰਤੀ ਉੱਪਰ ਧਾਰਮਿਕ ਗ੍ਰੰਥ ਗੁਟਕਾ ਸਾਹਿਬ ਹੱਥ ਵਿੱਚ ਫੜ੍ਹਕੇ ਚਾਰ ਹਫਤੇ ਵਿੱਚ ਪੰਜਾਬ ਅੰਦਰ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਹੁਣ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਉਨ੍ਹਾਂ ਨੇ ਕਿਹਾ ਸੀ ਕਿ ਚਾਰ ਹਫ਼ਤਿਆਂ ਵਿਚ ਨਸ਼ੇ ਦਾ ਲੱਕ ਤੋੜ ਦੇਵਾਂਗੇ ਅਤੇ ਮੈਂ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਪਰ ਉਨ੍ਹਾਂ ਦਾ ਇਹ ਦਾਅਵਾ ਵੀ ਖੋਖਲਾ ਸਾਬਤ ਹੋਇਆ ਜਦੋਂ ਇਸੇ ਬਠਿੰਡਾ ਦੀ ਧਰਤੀ ਉੱਪਰ ਪੁਲੀਸ ਮੁਲਾਜ਼ਮ ਚਿੱਟਾ ਲੈਣ ਕਾਰਨ ਗੰਭੀਰ ਹਾਲਤ ਵਿੱਚ ਪਹੁੰਚ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਉਣਾ ਪਿਆ । ਜਿਸ ਪੁਲਿਸ ਦੇ ਆਸਰੇ ਕੈਪਟਨ ਅਮਰਿੰਦਰ ਨਸ਼ਾ ਸਮਗਲਰਾਂ ਨੂੰ ਖ਼ਤਮ ਕਰਨ ਦੇ ਦਾਅਵੇ ਕਰ ਰਹੇ ਹਨ ਉਹੀ ਪੁਲਿਸ ਖੁਦ ਨਸ਼ੇ ਦੇ ਜਾਲ ਵਿੱਚ ਫਸੀ ਨਜ਼ਰ ਆ ਰਹੀ ਹੈ।

ਮਾਮਲਾ ਬਠਿੰਡਾ ਦੇ ਪਰਸਰਾਮ ਨਗਰ ਦਾ ਹੈ ਜਿੱਥੇ ਜਨਤਕ ਪਖਾਨੇ ਵਿੱਚ ਪੁਲਿਸ ਮੁਲਾਜ਼ਮ ਬੈਠਾ ਚਿੱਟਾ ਲੈ ਰਿਹਾ ਸੀ।ਬਠਿੰਡਾ ਪੁਲਿਸ ਵਿੱਚ ਤਾਇਨਾਤ ਇਸ ਪੁਲਿਸ ਮੁਲਾਜ਼ਮ ਦੀ ਚਿੱਟੇ ਦੀ ਓਵਰਡੋਜ਼ ਲੈਣ ਕਾਰਨ ਹਾਲਤ ਵਿਗੜ ਗਈ। ਨਸ਼ੇ ਦੀ ਓਵਰਡੋਜ਼ ਕਾਰਨ ਪੁਲਿਸ ਮੁਲਾਜ਼ਮ ਦੀ ਹਾਲਤ ਐਨੀਂ ਵਿਗੜ ਗਈ ਕਿ ਉਹ ਉੱਥੇ ਹੀ ਬੇਹੋਸ਼ ਹੋ ਗਿਆ। ਪਤਾ ਉਦੋਂ ਲੱਗਿਆ ਜਦੋਂ ਇਕ ਵਿਅਕਤੀ ਪਖਾਨੇ ਦੀ ਵਰਤੋਂ ਕਰਨ ਆਇਆ ਤਾਂ ਉਸ ਨੇ ਪੁਲਿਸ ਮੁਲਾਜ਼ਮ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਦੇਖਿਆ। ਫਿਰ ਉਸ ਵਿਅਕਤੀ ਨੇ ਸਹਾਰਾ ਜਨਸੇਵਾ ਦੀ ਮਦਦ ਨਾਲ ਪੁਲਿਸ ਮੁਲਾਜ਼ਮ ਨੂੰ ਵਡਿਆਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਇਲਾਜ ਲਈ ਦਾਖਲ ਕਰਵਾਇਆ।

ਨਸ਼ੇੜੀ ਪੁਲਿਸ ਮੁਲਾਜ਼ਮ ਖਿਲਾਫ ਐਨ ਡੀ ਪੀ ਐਸ ਐਕਟ ਤਹਿਤ ਥਾਣਾ ਕੈਨਾਲ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।

ਆੜ੍ਹਤੀਆਂ ਨੂੰ ਨਾਲ ਲੈ ਕੇ ਕੀਤੀ ਜਾਵੇਗੀ ਕਣਕ ਦੀ ਸਰਕਾਰੀ ਖਰੀਦ : ਡਿਪਟੀ ਕਮਿਸ਼ਨਰ ਬਠਿੰਡਾ
ਸ਼ਿਵ ਕੁਮਾਰ ਬਟਾਲਵੀ ਦੇ ਜੀਜਾ ਬਲਦੇਵ ਮਹਿਤਾ ਦਾ ਦੇਹਾਂਤ