CBSE ਵੱਲੋਂ ਪ੍ਰੀਖਿਆ ਰੱਦ ਕਰਨ ਕਰਕੇ ਮਾਪਿਆਂ ਵਿੱਚ ਭਾਰੀ ਰੋਸ


ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵੱਲੋਂ ਵੱਖ ਵੱਖ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਸੇ ਕੜੀ ਵਿੱਚ ਸੀ ਬੀ ਐੱਸ ਈ ਵੱਲੋਂ ਦਸਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਨੂੰ ਅੱਗੇ ਪਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਫੈਸਲਾ ਆਉਣ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੇਰੈਂਟਸ ਐਸੋਸੀਏਸ਼ਨ ਵੱਲੋਂ ਇਸ ਫੈਸਲੇ ਦੀ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ ਅਤੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਗਿਆ ਹੈ ਕਿ ਦੇਸ਼ ਵਿਚ ਰਾਜਨੀਤਕ ਰੈਲੀਆਂ, ਚੋਣਾਂ ਅਤੇ ਧਾਰਮਿਕ ਉਤਸਵ ਤਾਂ ਮਨਾਏ ਜਾ ਰਹੇ ਹਨ ਪਰ ਜਿਸ ਸਿੱਖਿਆ ਨਾਲ ਬੱਚਿਆਂ ਦਾ ਮਿਆਰ ਉੱਚਾ ਹੋਣਾ ਹੈ ਅਤੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਹੋਣਾ ਹੈ ਉਹ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ ਜੋ ਕਿ ਬਹੁਤ ਹੀ ਮੰਦਭਾਗਾ ਫ਼ੈਸਲਾ ਹੈ। ਬਠਿੰਡਾ ਤੋਂ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਨੇ ਕਿਹਾ ਹੈ ਕਿ ਬੰਗਾਲ, ਅਸਮ ਅਤੇ ਕੇਰਲ ਆਦਿ ਦੇ ਵਿੱਚ ਚੋਣਾਂ ਹੋ ਰਹੀਆਂ ਹਨ ਅਤੇ ਉੱਥੇ ਰਾਜਨੀਤਕ ਚੋਣ ਰੈਲੀਆਂ ਹੋ ਰਹੀਆਂ ਹਨ, ਉੱਥੇ ਕੋਰੋਨਾ ਦਾ ਕੋਈ ਡਰ ਕਿਓਂ ਨਹੀਂ ਹੈ। ਬੱਚਿਆਂ ਵੱਲੋਂ ਪੂਰਾ ਇੱਕ ਸਾਲ ਆਨਲਾਈਨ ਕਲਾਸਾਂ ਲਗਾਈਆਂ ਗਈਆਂ, ਲਾਕਡਾਊਨ ‘ਚ ਕਮਾਈ ਦੇ ਸਾਧਨ ਬੰਦ ਹੋਣ ਦੇ ਬਾਵਜੂਦ ਮਾਪਿਆਂ ਵੱਲੋਂ ਭਾਰੀ ਫੀਸਾਂ ਭਰੀਆਂ ਗਈਆਂ ਪਰ ਜਦੋਂ ਇਮਤਿਹਾਨ ਦੇਣ ਦਾ ਸਮਾਂ ਆਇਆ ਤਾਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ। ਇਹ ਸਰਕਾਰ ਦੀ ਸੋਚੀ ਸਮਝੀ ਚਾਲ ਹੈ ਅਤੇ ਬੱਚਿਆਂ ਦੇ ਭਵਿੱਖ ਨੂੰ ਤਬਾਹ ਕਰਨ ਵਾਲਾ ਫ਼ੈਸਲਾ ਹੈ।
ਪੂਰੇ ਪੰਜਾਬ ਦੀਆਂ ਪੇਰੈਂਟਸ ਐਸੋਸੀਏਸ਼ਨ ਦੇ ਮੰਚ ਸਾਂਝਾ ਪੰਜਾਬ ਸਾਂਝੀ ਅਵਾਜ ਵਲੋਂ ਮੰਗ ਹੈ ਕਿ ਸੀਬੀਐਸਈ ਅਤੇ ਕੇਂਦਰ ਸਰਕਾਰ ਆਪਣੇ ਇਸ ਫ਼ੈਸਲੇ ਨੂੰ ਵਾਪਸ ਲਵੇ ਅਤੇ ਪ੍ਰੀਖਿਆਵਾਂ ਦੀ ਤਾਰੀਖ਼ ਤੈਅ ਕਰੇ। ਨਹੀਂ ਤਾਂ ਮਾਪਿਆਂ ਤੋਂ ਵਸੂਲੇ ਸਕੂਲ ਫੰਡ ਅਤੇ ਫੀਸਾਂ ਵਾਪਿਸ ਕਰੇ

ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਕੱਢੀਆਂ 3142 ਪੋਸਟਾਂ, ਤੁਸੀਂ ਵੀ ਕਰ ਸਕਦੇ ਹੋ ਅਪਲਾਈ
30% of funds in all Punjab Govt schemes to be spent on SC welfare, announces Capt Amarinder Singh