ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਕੱਢੀਆਂ 3142 ਪੋਸਟਾਂ, ਤੁਸੀਂ ਵੀ ਕਰ ਸਕਦੇ ਹੋ ਅਪਲਾਈ

ਕੈਪਟਨ ਅਮਰਿੰਦਰ ਸਿੰਘ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਰ ਘਰ ਰੋਜ਼ਗਾਰ ਦਾ ਵਾਅਦਾ ਕੀਤਾ ਸੀ ਪਰ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰੀ ਵਿਭਾਗਾਂ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਸਰਕਾਰੀ ਵਿਭਾਗਾਂ ਵਿੱਚ ਪੋਸਟਾਂ ਖਾਲੀ ਪਈਆਂ ਹਨ। ਇਸ ਗੱਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਵੀ ਖੜ੍ਹਾ ਕਰਦੀਆਂ ਰਹੀਆਂ ਹਨ। ਹੁਣ ਆਪਣੀ ਸਰਕਾਰ ਦੇ ਆਖਰੀ ਸਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਫਲੈਗਸ਼ਿੱਪ ਪ੍ਰੋਗਰਾਮ ਘਰ ਘਰ ਰੋਜ਼ਗਾਰ ਦੇ ਤਹਿਤ ਵੱਖ ਵੱਖ ਵਿਭਾਗਾਂ ਵਿੱਚ ਲਗਾਤਾਰ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ। ਹੁਣ ਪੰਜਾਬ ਸਰਕਾਰ ਨੇ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਿੱਚ 3142 ਪੋਸਟਾਂ ਕੱਢੀਆਂ ਹਨ ਅਤੇ ਇਹਨਾਂ ਪੋਸਟਾਂ ਨੂੰ ਭਰਨ ਲਈ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 1 ਮਈ ਹੈ। ਇਹਨਾਂ ਪੋਸਟਾਂ ਵਿੱਚ ਮਾਸਟਰ ਕੇਡਰ ਬਾਰਡਰ ਏਰੀਆ ਲਈ ਅਤੇ ਬੈਕਲਾਗ ਲਈ ਵੱਖ ਵੱਖ ਵਿਿਸ਼ਆਂ ਦੀਆਂ ਅਸਾਮੀਆਂ ਭਰੀਆਂ ਜਾਣੀਆਂ ਹਨ। ਇਹਨਾਂ ਅਸਾਮੀਆਂ ਨੂੰ ਭਰਨ ਲਈ 150 ਅੰਕਾਂ ਦਾ ਲਿਖਤੀ ਟੈਸਟ ਲਿਆ ਜਾਵੇਗਾ ਅਤੇ ਇਹਨਾਂ ਅਸਾਮੀਆਂ ਲਈ ਪੇ ਸਕੇਲ 35400 ਰੁਪਏ ਹੈ ਪਰ ਪਹਿਲੇ 3 ਸਾਲ ਮੁਢਲੀ ਤਨਖਾਹ ਉੱਪਰ ਹੀ ਕੰਮ ਕਰਨਾ ਹੋਵੇਗਾ।


ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਸੰਬੰਧੀ ਵਧੇਰੇ ਜਾਣਕਾਰੀ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਦੀ ਵੈਬਸਾਇਟ www.educationrecruitmentboard.com ਉੱਪਰ ਉਪਲੱਬਧ ਹੈ ਅਤੇ ਇਸ ਵੈਬਸਾਇਟ ਉੱਪਰ ਹੀ ਆਨਲਾਇਨ ਅਪਲਾਈ ਕਰਨਾ ਹੋਵੇਗਾ। ਇੱਕ ਉਮੀਦਵਾਰ ਇੱਕ ਤੋਂ ਜਿਆਦਾ ਅਸਾਮੀਆਂ ਲਈ ਵੀ ਅਪਲਾਈ ਕਰ ਸਕਦਾ ਹੈ ਪਰ ਉਸਦਾ ਰਜਿਸਟਰੇਸ਼ਨ ਨੰਬਰ ਇੱਕ ਹੀ ਰਹੇਗਾ ਅਤੇ ਉਸੇ ਰਜਿਸਟਰੇਸ਼ਨ ਨੰਬਰ ਦੀ ਵਰਤੋਂ ਕਰਕੇ ਹੀ ਉਸਨੂੰ ਅਲੱਗ ਅਲੱਗ ਅਰਜੀਆਂ ਦੇਣੀਆਂ ਹੋਣਗੀਆਂ। ਰਜਿਸਟਰੇਸ਼ਨ ਕਰਦੇ ਸਮੇਂ ਬਹੁਤ ਹੀ ਧਿਆਨ ਨਾਲ ਰਜਿਸਟਰ ਕੀਤਾ ਜਾਵੇ ਕਿਉਂ ਕਿ ਇੱਕ ਵਾਰ ਭਰੀ ਜਾਣਕਾਰੀ ਨੂੰ ਮੁੜ ਤੋਂ ਬਦਲਿਆ ਨਹੀਂ ਜਾ ਸਕੇਗਾ। ਆਨਲਾਇਨ ਅਪਲਾਈ ਕਰਦੇ ਸਮੇਂ ਫੀਸ ਵੀ ਆਨਲਾਇਨ ਹੀ ਭਰਨੀ ਹੋਵੇਗੀ ਅਤੇ ਐਪਲੀਕੇਸ਼ਨ ਦੇ ਨਾਲ ਸਵੈ ਤਸਦੀਕ ਕੀਤੀ ਫੋਟੋ ਅਤੇ ਦਸਤਖਤ ਵੀ ਸਕੈਨ ਕਰਕੇ ਅਪਲੋਡ ਕਰਨੇ ਹੋਣਗੇ।

Punjab CM orders grant of proprietary rights to another 3245 slum households under `Basera’
CBSE ਵੱਲੋਂ ਪ੍ਰੀਖਿਆ ਰੱਦ ਕਰਨ ਕਰਕੇ ਮਾਪਿਆਂ ਵਿੱਚ ਭਾਰੀ ਰੋਸ