ਸ਼੍ਰੀਮਤੀ ਰਮਨ ਗੋਇਲ ਬਣੇ ਬਠਿੰਡਾ ਦੇ ਮੇਅਰ

ਬਠਿੰਡਾ ਨਗਰ ਨਿਗਮ ਤੇ 53 ਸਾਲ ਬਾਅਦ ਕਾਂਗਰਸ ਪਾਰਟੀ ਦਾ ਕਬਜ਼ਾ ਹੋਇਆ ਹੈ ਅਤੇ ਅੱਜ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਹਾਜ਼ਰੀ ਵਿੱਚ ਹੋਈ ਚੋਣ ਵਿਚ ਪਹਿਲੀ ਵਾਰ ਕੌਂਸਲਰ ਬਣੀ ਰਮਨ ਗੋਇਲ ਮੇਅਰ ਚੁਣੀ ਗਈ, ਅਸ਼ੋਕ ਪ੍ਰਧਾਨ ਨੂੰ ਟਿਪ ਸੀਨੀਅਰ ਡਿਪਟੀ ਮੇਅਰ ਅਤੇ ਕੌਂਸਲਰ ਮਾਸਟਰ ਹਰਮੰਦਰ ਸਿੰਘ ਨੂੰ ਡਿਪਟੀ ਮੇਅਰ ਚੁਣਿਆ ਗਿਆ।

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਸਮੂਹ ਕੌਂਸਲਰਾਂ ਅਤੇ ਖ਼ਾਸ ਕਰਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਨਗਰ ਨਿਗਮ ਤੇ 53 ਸਾਲ ਬਾਅਦ ਕਾਂਗਰਸ ਪਾਰਟੀ ਦੀ ਜਿੱਤ ਦੀ ਵਧਾਈ ਦਿੰਦੇ ਹਨ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਚੁਣੇ ਗਏ ਮੇਅਰ ਅਤੇ ਉਨ੍ਹਾਂ ਦੀ ਟੀਮ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਮਿਲੇ ਬਜਟ ਤਹਿਤ ਸ਼ਹਿਰ ਦੇ ਹਰ ਕੋਨੇ ਦਾ ਵਿਕਾਸ ਬਿਨਾਂ ਕਿਸੇ ਵਿਤਕਰੇ ਦੇ ਕੀਤਾ ਜਾਵੇਗਾ।

30% of funds in all Punjab Govt schemes to be spent on SC welfare, announces Capt Amarinder Singh
सिंघु बॉर्डर पर कृषि कानूनों के विरोध में डटे किसानों के टेंट में अज्ञातों ने आग लगा दी