Deep Sidhu, granted Bail by Delhi Court

ਦੀਪ ਸਿੱਧੂ ਦੀ ਜਮਾਨਤ ਹੋ ਗਈ ਹੈ ਪਰ ਹਾਲੇ ਤੱਕ ਫੈਸਲੇ ਦੀ ਕਾਪੀ ਅਦਾਲਤ ਵੱਲੋਂ ਜਾਰੀ ਨਹੀਂ ਕੀਤੀ ਗਈ ਅਤੇ ਖਬਰ ਅੱਪਲੋਡ ਕੀਤੇ ਜਾਣ ਤੱਕ ਦੀਪ ਸਿੱਧੂ ਜੇਲ੍ਹ ਵਿੱਚ ਹੀ ਹੈ। ਅਦਾਲਤ ਵੱਲੋਂ ਫੈਸਲਾ ਰਾਖਵਾਂ ਰੱਖਿਆ ਗਿਆ ਹੈ ਅਤੇ ਫੈਸਲੇ ਦੀ ਕਾਪੀ ਸੋਮਵਾਰ ਨੂੰ ਜਾਰੀ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਦੀਪ ਨੂੰ ਰਿਹਾਅ ਕੀਤਾ ਜਾਵੇਗਾ।


ਸ਼ੁਕਰਵਾਰ 16 ਅਪ੍ਰੈਲ ਨੂੰ ਦੀਪ ਸਿੱਧੂ ਦੇ ਕੇਸ ਵਿੱਚ ਦੋਨਾਂ ਪੱਖਾਂ ਦੀ ਸਾਰੀ ਬਹਿਸ ਮੁਕੰਮਲ ਹੋ ਗਈ ਸੀ ਅਤੇ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਸ਼ੁਕਰਵਾਰ ਰਾਤ ਤੱਕ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵੱਲੋਂ ਕੋਈ ਫੈਸਲਾ ਦੇ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਇਹ ਖਬਰ ਅੱਪਲੋਡ ਕੀਤੇ ਜਾਣ ਤੱਕ ਅਦਾਲਤ ਵੱਲੋਂ ਹਾਲੇ ਤੱਕ ਫੈਸਲੇ ਦੀ ਕਾਪੀ ਅਦਾਲਤ ਦੀ ਵੈਬਸਾਇਟ ਉੱਪਰ ਅੱਪਲੋਡ ਨਹੀਂ ਕੀਤੀ ਗਈ ਹੈ। ਦੀਪ ਸਿੱਧੂ ਦੇ ਵਕੀਲ ਅਭਿਸ਼ੇਕ ਨੇ ਦੀਪ ਸਿੱਧੂ ਦਾ ਪੱਖ ਰੱਖਦੇ ਕਿਹਾ ਸੀ ਕਿ ਦੀਪ ਸਿੱਧੂ ਕਿਸੇ ਵੀ ਤਰੀਕੇ ਨਾਲ ਲਾਲ ਕਿਲਾ ਹਿੰਸਾ ਵਿੱਚ ਸ਼ਾਮਿਲ ਨਹੀਂ ਸੀ, ਉਸਦੀ ਲਾਲ ਕਿਲੇ ਵਿੱਚ ਮੌਜੂਦਗੀ ਹੀ ਉਸਦੀ ਅਰੈਸਟ ਦਾ ਕਾਰਨ ਬਣੀ। ਦੂਜੇ ਪਾਸੇ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦੀਪ ਸਿੱਧੂ ਦੀ ਲਾਲ ਕਿਲਾ ਹਿੰਸਾ ਵਿੱਚ ਪੂਰੀ ਤਰਾਂ ਸ਼ਮਹ ੂਲੀਅਤ ਸੀ ਅਤੇ ਜੇਕਰ ਦੀਪ ਸਿੱਧੂ ਨੂੰ ਜਮਾਨਤ ਮਿਲਦੀ ਹੈ ਤਾਂ ਉਹ ਬਾਹਰ ਜਾ ਕੇ ਸਬੂਤ ਖੁਰਦ ਬੁਰਦ ਕਰ ਸਕਦਾ ਹੈ, ਇਸ ਕਰਕੇ ਉਸਨੂੰ ਜਮਾਨਤ ਨਹੀਂ ਮਿਲਣੀ ਚਾਹੀਦੀ। ਇਸ ਬਹਿਸ ਤੋਂ ਬਾਅਦ ਅਦਾਲਤ ਨੇ ਦੀਪ ਸਿੱਧੂ ਦੀ ਜਮਾਨਤ ਬਾਰੇ ਫੈਸਲਾ ਦੇਣਾ ਸੀ ਪਰ ਹਾਲੇ ਤੱਕ ਫੈਸਲੇ ਦੀ ਕਾਪੀ ਜਾਰੀ ਨਹੀਂ ਕੀਤੀ ਗਈ।

ਸੱਤਵੇਂ ਵਿਸ਼ਾਲ ਰੋਜਗਾਰ ਮੇਲੇ ਦਾ ਆਯੋਜਨ 19 ਅਪ੍ਰੈਲ ਤੋਂ
Capt Amarinder Singh Praises Village Safuwala