ਬਠਿੰਡਾ ਵਿੱਚ ਪਿਛਲੇ ਦਿਨੀਂ ਨਵਾਂ ਮੇਅਰ ਚੁਣੇ ਜਾਣ ਤੋਂ ਬਾਅਦ ਰਾਤ ਨੂੰ ਕਾਂਗਰਸੀਆਂ ਵੱਲੋਂ ਇੱਕ ਹੋਟਲ ਵਿੱਚ ਰੱਖੀ ਪਾਰਟੀ ਅੱਜ ਕਲ੍ਹ ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਇਹ ਪਾਰਟੀ ਰਾਤ ਦੇ ਲਾੱਕਡਾਊਨ ਸਮੇਂ ਵਿੱਚ ਰੱਖੀ ਗਈ ਅਤੇ ਬਠਿੰਡਾ ਦੇ ਨਵੇਂ ਚੁਣੇ ਕੌਂਸਲਰ ਵੱਡੀ ਗਿਣਤੀ ਵਿੱਚ ਇਸ ਪਾਰਟੀ ਵਿੱਚ ਮੌਜੂਦ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁੱਤਰ ਅਤੇ ਮਨਪ੍ਰੀਤ ਦਾ ਰਿਸ਼ਤੇਦਾਰ ਵੀ ਇਸ ਪਾਰਟੀ ਵਿੱਚ ਹਾਜਿਰ ਸਨ। ਸੋਸ਼ਲ ਮੀਡੀਆ ਵਿੱਚ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਇਹ ਫੋਟੋਆਂ ਅਖਬਾਰਾਂ ਵਿੱਚ ਵੀ ਛਪ ਗਈਆਂ ਜਿਸ ਕਰਕੇ ਬਟਿੰਢਾ ਪੁਲਿਸ ਨੇ ਇਸ ਸੰਬੰਧ ਵਿੱਚ ਪਰਚਾ ਵੀ ਦਰਜ ਕਰ ਲਿਆ ਪ੍ਰੰਤੂ ਇਸ ਪਰਚੇ ਵਿੱਚ ਸਿਰਫ਼ ਹੋਟਲ ਮਾਲਕ ਦਾ ਨਾਮ ਪਾਇਆ ਗਿਆ ਅਤੇ ਬਾਕੀ 40 ਦੇ ਕਰੀਬ ਅਣਪਛਾਤੇ ਵਿਅਕਤੀ ਇਸ ਪਰਚੇ ਵਿੱਚ ਸ਼ਾਮਿਲ ਕੀਤੇ ਗਏ। ਇਸ ਤੋਂ ਬਾਅਦ ਜਿੱਥੇ ਕਾਂਗਰਸ ਸਰਕਾਰ ਲੋਕਾਂ ਦੇ ਨਿਸ਼ਾਨੇ ਉੱਪਰ ਹੈ ਉੱਥੇ ਹੀ ਵਿਰੋਧੀ ਪਾਰਟੀਆਂ ਬਠਿੰਡਾ ਪੁਲਿਸ ਨੂੰ ਵੀ ਨਿਸ਼ਾਨੇ ਉੱਪਰ ਲੈ ਰਹੀਆਂ ਹਨ।
ਇਸੇ ਸੰਬੰਧ ਵਿੱਚ ਬਠਿੰਡਾ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਅੱਜ ਪ੍ਰੈਸ ਕਾਨਫਰੰਸ ਰੱਖੀ ਜਿਸ ਵਿੱਚ ਇਹ ਗੱਲ ਮੁੱਖ ਰੂਪ ਨਾਲ ਆਖੀ ਗਈ ਕਿ ਕਾਂਗਰਸੀ ਲੀਡਰਾਂ ਨੇ ਕੋਵਿਡ ਸੰਬੰਧੀ ਜਾਰੀ ਕੀਤੇ ਪੰਜਾਬ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ ਪਰ ਉਹ ਖੁਦ ਇਹ ਭੁੱਲ ਗਏ ਕਿ ਇਹ ਪ੍ਰੈਸ ਕਾਨਫਰੰਸ ਕਰਕੇ ਉਹ ਖੁਦ ਵੀ ਨਿਯਮਾਂ ਨੂੰ ਛਿੱਕੇ ਟੰਗ ਰਹੇ ਹਨ।
ਸਰੂਪ ਚੰਦ ਸਿੰਗਲਾ ਦੇ ਦਫਤਰ ਵੱਲੋਂ ਮੀਡੀਆ ਨੂੰ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ “ਕੋਵਿਡ-19 ਮਹਾਂਮਾਰੀ ਨੇ ਭਿਆਨਕ ਰੂਪ ਧਾਰਨ ਕਰ ਰੱਖਿਆ ਹੈ ਅਤੇ ਜਨਤਾ ਵਿੱਚ ਦਹਿਸ਼ਤ ਦਾ ਮਾਹੌਲ ਹੈ, ਉਥੇ ਹੀ ਦੂਜੇ ਪਾਸੇ ਬਠਿੰਡਾ ਅਰਬਨ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਜਨਤਾ ਦੇ ਜਖਮਾਂ ਤੇ ਨਮਕ ਛਿੜਕਿਆ ਜਾ ਰਿਹਾ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ ਨਿੰਦਿਆ ਕਰਦਾ ਹੈ । ਉਪਰੋਕਤ ਗੱਲਾਂ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਸਾਬਕਾ ਵਿਧਾਇਕ, ਬਠਿੰਡਾ ਅਰਬਨ ਦੇ ਹਲਕਾ ਇੰਚਾਰਜ ਅਤੇ ਵਪਾਰ ਵਿੰਗ ਪੰਜਾਬ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਹੀਆਂ । ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਿਸ ਪੰਜਾਬ ਸਰਕਾਰ ਦਾ ਹਿੱਸਾ ਮਨਪ੍ਰੀਤ ਸਿੰਘ ਬਾਦਲ ਹਨ, ਉਸ ਸਰਕਾਰ ਦੇ ਆਦੇਸ਼ਾਂ ਦੀ ਪਾਲਨਾ ਕਰਵਾਉਨਾ ਮਨਪ੍ਰੀਤ ਬਾਦਲ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ, ਪਰ ਮਨਪ੍ਰੀਤ ਬਾਦਲ ਨੇ ਖੁਦ ਮੇਅਰ ਦੀ ਤਾਜਪੋਸ਼ੀ ਦੌਰਾਨ ਭਾਰੀ ਇਕੱਠ ਕਰਕੇ ਕੋਵਿਡ-19 ਦੀ ਉੱਲੰਘਨਾ ਕਰਵਾਈ ਅਤੇ ਬਾਅਦ ਵਿੱਚ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਅਤੇ ਸਪੁੱਤਰ ਦੀ ਹਾਜ਼ਰੀ ਵਿੱਚ ਕਾਂਗਰਸੀ ਕੌਂਸਲਰਾਂ ਸਮੇਤ ਕਰੀਬ 200 ਕਾਂਗਰਸੀਆਂ ਨੇ ਇੱਕ ਪੈਲੇਸ ਵਿੱਚ ਦੇਰ ਰਾਤ ਪਾਰਟੀ ਕਰਕੇ ਜੱਮਕੇ ਕੋਵਿਡ-19 ਕਨੂੰਨ ਦੀਆਂ ਧੱਜੀਆਂ ਉਡਾਈਆਂ । ਸਰੂਪ ਸਿੰਗਲਾ ਨੇ ਕਿਹਾ ਕਿ ਇਸ ਮਹਾਂਮਾਰੀ ਦੌਰਾਨ ਇੱਕ ਪਾਸੇ ਇੱਕ ਕਲੱਬ ਵਿੱਚ ਵਿਆਹ ਦੀ ਪਾਰਟੀ ਦੌਰਾਨ ਪੁਲਿਸ ਦੁਆਰਾ ਦੁਲਹਾ-ਦੁਲਹਨ ਸਮੇਤ ਉਸਦੇ ਪਰਵਾਰ ਉੱਤੇ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ, ਉਥੇ ਹੀ ਦੂਜੇ ਪਾਸੇ ਕਾਂਗਰਸੀ ਆਗੂਆਂ ਦੁਆਰਾ ਕੀਤੀ ਗਈ ਪਾਰਟੀ, ਜਿਸ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਅਤੇ ਸਪੁੱਤਰ ਵੀ ਮੌਜੂਦ ਸਨ, ਦੇ ਮਾਮਲੇ ਵਿੱਚ ਹੋਟਲ ਮਾਲਿਕ ਅਤੇ ਮੈਨੇਜਰ ਸਮੇਤ 40 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਂਦਾ ਹੈ। ਜਿਸ ਤੋਂ ਸਾਬਤ ਹੋ ਰਿਹਾ ਹੈ ਕਿ ਇਹ ਸਰਕਾਰ ਅਤੇ ਮਨਪ੍ਰੀਤ ਸਿੰਘ ਬਾਦਲ ਕਨੂੰਨ ਨੂੰ ਆਪਣੇ ਹਿਸਾਬ ਨਾਲ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹੋਟਲ ਵਿੱਚ ਪਾਰਟੀ ਕਰਣ ਤੇ ਉਸਦੇ ਮਾਲਿਕ ਉੱਤੇ ਪਰਚਾ ਦਰਜ ਹੋ ਸਕਦਾ ਹੈ ਤਾਂ ਫਿਰ ਜਿਸ ਕਲੱਬ ਵਿੱਚ ਵਿਆਹ ਸਮਾਰੋਹ ਸੀ, ਉਸ ਕਲੱਬ ਦੇ ਮਾਲਿਕ ਜਿਹੜੇ ਬਠਿੰਡਾ ਦੇ ਡੀਸੀ ਹਨ ਅਤੇ ਕਲੱਬ ਦੇ ਚੇਅਰਮੈਨ ਹਨ ਦੇ ਖਿਲਾਫ ਵੀ ਮਾਮਲਾ ਦਰਜ ਹੋਣਾ ਚਾਹੀਦਾ ਹੈ ।
ਸਰੂਪ ਚੰਦ ਸਿੰਗਲਾ ਨੇ ਇਸ ਦੌਰਾਨ ਕਾਂਗਰਸੀਆਂ ਵੱਲੋਂ ਹੋਟਲ ਵਿੱਚ ਕੀਤੀ ਗਈ ਪਾਰਟੀ ਦੀਆਂ ਤਸਵੀਰਾਂ ਵੀ ਮੀਡਿਆ ਦੇ ਸਾਹਮਣੇ ਪੇਸ਼ ਕੀਤੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਖਾਸਕਰ ਐਸਐਸਪੀ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਨ੍ਹਾਂ ਤਸਵੀਰਾਂ ਦੇ ਆਧਾਰ ਉੱਤੇ ਉਕਤ ਕਾਂਗਰਸੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਤਸਵੀਰਾਂ ਵਿੱਚ ਸ਼ਾਮਿਲ ਵਿਅਕਤੀ ਜਿਹੜੇ ਪਾਰਟੀ ਕਰ ਰਹੇ ਹਨ ਉਹ ਕੋਈ ਅਣਪਛਾਤੇ ਵਿਅਕਤੀ ਨਹੀਂ ਹਨ, ਸਗੋਂ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ, ਉਨ੍ਹਾਂ ਦੇ ਸਪੁੱਤਰ ਅਤੇ ਕਾਂਗਰਸ ਪਾਰਟੀ ਦੇ ਉਹ ਨਵਨਿਉਕਤ ਕੌਂਸਲਰ ਹਨ ਜਿਹੜੇ ਜਨਤਾ ਦੇ ਨੁਮਾਇੰਦੇ ਹਨ ਅਤੇ ਜਿਨ੍ਹਾਂ ਨੂੰ ਆਮ ਜਨਤਾ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੀ ਚੰਗੀ ਤਰ੍ਹਾਂ ਪਛਾਣਦਾ ਹੈ । ਉਨ੍ਹਾਂ ਨੇ ਕਿਹਾ ਕਿ ਮੀਡਿਆ ਦੇ ਪ੍ਰੇਸ਼ਰ ਤੋਂ ਬਾਅਦ ਪੰਜਾਬ ਸਰਕਾਰ ਦੀ ਹੁੰਦੀ ਬਦਨਾਮੀ ਨੂੰ ਵੇਖਦੇ ਹੋਏ ਇਸ ਮਾਮਲੇ ਨੂੰ ਰਫਾ-ਦਫਾ ਕਰਣ ਲਈ ਪੈਲੇਸ ਦੇ ਐਮਡੀ ਅਤੇ ਮੈਨੇਜਰ ਸਮੇਤ 40 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ, ਜਦੋਂ ਕਿ ਇਹ ਕੋਈ ਅਣਪਛਾਤੇ ਵਿਅਕਤੀ ਨਹੀਂ ਹਨ । ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਬਠਿੰਡਾ ਵਿੱਚ ਮਨਪ੍ਰੀਤ ਸਿੰਘ ਬਾਦਲ ਹੀ ਪ੍ਰਸ਼ਾਸਨ ਹਨ ਅਤੇ ਮਨਪ੍ਰੀਤ ਦੇ ਆਉਂਦਿਆਂ ਹੀ ਇੱਥੇ ਕਨੂੰਨ ਖਤਮ ਹੋ ਜਾਂਦਾ ਹੈ ਅਤੇ ਇਸਦੀ ਮਿਸਾਲ ਇਨ੍ਹਾਂ ਦੋ ਮਾਮਲਿਆਂ ਤੋਂ ਸਾਹਮਣੇ ਆ ਜਾਂਦੀ ਹੈ, ਜਿੱਥੇ ਇੱਕ ਮਾਮਲੇ ਵਿੱਚ ਦੋ ਪਰਵਾਰਾਂ ਦੇ ਮਿਲਣ ਸਮਾਰੋਹ ਅਰਥਾਤ ਵਿਆਹ ਦੇ ਪ੍ਰੋਗਰਾਮ ਦੌਰਾਨ ਦੁਲਹਾ-ਦੁਲਹਨ ਸਮੇਤ ਪਰਵਾਰ ਉੱਤੇ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ, ਉਥੇ ਹੀ ਦੂੱਜੇ ਮਾਮਲੇ ਵਿੱਚ ਕਾਂਗਰਸੀਆਂ ਦੁਆਰਾ ਕੀਤੀ ਗਈ ਪਾਰਟੀ ਤੋਂ ਬਾਅਦ ਪੈਲੇਸ ਮਾਲਿਕ ਉੱਤੇ ਹੀ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ । ਉਨ੍ਹਾਂ ਨੇ ਕਿਹਾ ਕਿ ਬਠਿੰਡਾ ਵਿੱਚ ਕੋਵਿਡ-19 ਦਾ ਕਹਿਰ ਜਾਰੀ ਹੈ, ਆਕਸੀਜਨ ਦੀ ਕਮੀ ਹੈ, ਪਰ ਮਨਪ੍ਰੀਤ ਸਿੰਘ ਬਾਦਲ ਨੂੰ ਇਸਦੀ ਕੋਈ ਚਿੰਤਾ ਨਹੀਂ ਹੈ । ਜਦੋਂ ਕਿ ਚਾਹੀਦਾ ਇਹ ਸੀ ਕਿ ਮਨਪ੍ਰੀਤ ਸਿੰਘ ਬਾਦਲ, ਕੋਵਿਡ-19 ਮਾਮਲੇ ਵਿੱਚ ਸਰਕਾਰ ਦੀਆਂ ਹਿਦਾਇਤਾਂ ਦੀ ਪਾਲਨਾ ਕਰਵਾਉਂਦੇ ਅਤੇ ਜਨਤਾ ਨੂੰ ਹੌਂਸਲਾ ਦਿੰਦੇ । ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਇਲਾਵਾ ਡੀਸੀ, ਐਸਐਸਪੀ ਜੇਕਰ ਕੋਵਿਡ-19 ਮਹਾਂਮਾਰੀ ਦੌਰਾਨ ਅਕਾਲੀ ਦਲ ਦੀ ਕੋਈ ਡਿਊਟੀ ਲਗਾਉਂਦਾ ਹੈ ਤਾਂ ਉਸਨੂੰ ਅਕਾਲੀ ਦਲ ਦੁਆਰਾ ਤਨਦੇਹੀ ਨਾਲ ਨਿਭਾਇਆ ਜਾਵੇਗਾ ।”
ਇਸ ਪ੍ਰੈਸ ਬਿਆਨ ਵਿੱਚ ਨੌ ਵਿਅਕਤੀਆਂ ਦੇ ਨਾਮ ਵੀ ਦਿੱਤੇ ਗਏ ਹਨ ਜੋ ਕਿ ਪ੍ਰੈਸ ਵਾਰਤਾ ਦੌਰਾਨ ਸਰੂਪ ਚੰਦ ਸਿੰਗਲਾ ਦੇ ਨਾਲ ਹਾਜ਼ਿਰ ਸਨ ਜਿਹਨਾਂ ਵਿੱਚ ਸਾਬਕਾ ਮੇਅਰ ਬਲਵੰਤ ਰਾਏ ਨਾਥ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ, ਨਿਰਮਲ ਸਿੰਘ ਸੰਧੂ, ਮਨਪ੍ਰੀਤ ਗੋਸਲ, ਨਰਿੰਦਰ ਪਾਲ ਸਿੰਘ, ਅਮਨ ਢਿੱਲੋਂ, ਗੁਰਪ੍ਰੀਤ ਸਿੰਘ ਬੇਦੀ ਅਤੇ ਲਾਭ ਸਿੰਘ ਠੇਕੇਦਾਰ ਸ਼ਾਮਿਲ ਹਨ।
ਇਸ ਦੌਰਾਨ 15 ਤੋਂ ਜਿਆਦਾ ਮੀਡੀਆ ਕਰਮੀ ਸ਼ਾਮਿਲ ਸਨ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਅਨੁਸਾਰ 10 ਤੋਂ ਜਿਆਦਾ ਵਿਅਕਤੀਆਂ ਦਾ ਇੱਕਠ ਕਰਨ ਉੱਪਰ ਪਾਬੰਦੀ ਲਗਾਈ ਗਈ ਹੈ
Like this:
Like Loading...
Related
ਕਾਂਗਰਸ ਦੀਆਂ ਗਲਤੀਆਂ ਦਸਦਿਆਂ ਅਕਾਲੀਆਂ ਨੇ ਖੁਦ ਉਡਾਈਆਂ ਨਿਯਮਾਂ ਦੀ ਧੱਜੀਆਂ

Share this:
Like this:
Related