30 ਅਪ੍ਰੈਲ ਨੂੰ ਸੰਸਦ ਘੇਰਨ ਦਾ ਕੋਈ ਪ੍ਰੋਗਰਾਮ ਨਹੀਂ, ਸ਼ੇਅਰ ਹੋ ਰਿਹਾ ਪੋਸਟਰ ਝੂਠਾ ਹੈ

ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਜਾ ਰਹੇ ਪੋਸਟਰ ਬਾਰੇ ਸਯੁੰਕਤ ਕਿਸਾਨ ਮੋਰਚੇ ਦਾ ਸਪਸ਼ਟੀਕਰ

ਸੰਯੁਕਤ ਕਿਸਾਨ ਮੋਰਚਾ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ‘ਤੇ ਸ਼ਰਾਰਤੀ ਅਨਸਰਾਂ ਵਲੋਂ ਇੱਕ ਪੋਸਟਰ ਸ਼ੇਅਰ ਕੀਤਾ ਗਿਆ ਹੈ ਜਿਸ ਵਿੱਚ ਬੀਕੇਯੂ ਕ੍ਰਾਂਤੀਕਾਰੀ, ਐਸ.ਐਫ.ਐਸ ਅਤੇ ਲੱਖਾ ਸਿਧਾਣਾ ਵਲੋਂ 30 ਅਪ੍ਰੈਲ ਦਾ ਪਾਰਲੀਮੈਂਟ ਮਾਰਚ ਦਾ ਸੱਦਾ ਦਿੱਤਾ ਗਿਆ ਹੈ ਜੋ ਕਿ ਬਿਲਕੁਲ ਝੂਠਾ ਹੈ ਅਤੇ ਫੇਕ ਆਈਡੀਆਂ ਵਲੋਂ ਸ਼ੇਅਰ ਕੀਤਾ ਗਿਆ ਹੈ ਜੋ ਲਗਾਤਾਰ ਮੋਰਚੇ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ।

ਆਗੂਆਂ ਨੇ ਕਿਹਾ ਕਿ ਸਯੁੰਕਤ ਕਿਸਾਨ ਮੋਰਚੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਲਹਿਰ ਦੀ ਹਿਮਾਇਤੀ ਜਥੇਬੰਦੀਆਂ ਵਿੱਚ ਫੁਟ ਪਾਉਣ ਦੇ ਇਸ ਕਦਮ ਦੀ ਅਸੀਂ ਸਖਤ ਨਿਖੇਦੀ ਕਰਦੇ ਹਾਂ। ਕਿਸਾਨ ਜਥੇਬੰਦੀਆਂ ਆਉਣ ਵਾਲੇ ਸਮੇਂ ਵਿੱਚ ਵਿਚਾਰ ਚਰਚਾ ਕਰਕੇ ਮੋਰਚੇ ਨੂੰ ਮਜਬੂਤ ਕਰਨ ਅਤੇ ਘੋਲ ਨੂੰ ਤੇਜ਼ ਕਰਨ ਲਈ ਜੋ ਵੀ ਫੈਸਲੇ ਲੈਣਗੀਆਂ ਉਹ ਸਯੁੰਕਤ ਮੋਰਚੇ ਵਲੋਂ ਸਾਂਝੇ ਤੌਰ ਤੇ ਜਨਤਕ ਕੀਤੇ ਜਾਣਗੇ।

ਕਾਂਗਰਸ ਦੀਆਂ ਗਲਤੀਆਂ ਦਸਦਿਆਂ ਅਕਾਲੀਆਂ ਨੇ ਖੁਦ ਉਡਾਈਆਂ ਨਿਯਮਾਂ ਦੀ ਧੱਜੀਆਂ
Bathinda:ਮਹਿੰਦਰਾ ਮੋਟਰਜ਼ ਦੇ ਸ਼ੋਅਰੂਮ ਵਿੱਚ ਲੱਗੀ ਅੱਗ। ਕਰੋੜਾਂ ਰੁਪਏ ਦੀਆਂ ਕਾਰਾਂ ਅਤੇ ਜੀਪਾਂ ਮੱਚੀਆਂ