ਵੈਕਸੀਨੇਸ਼ਨ ਮੌਕੇ ਕਰੋਨਾ ਨਿਯਮਾਂ ਦੀਆਂ ਉਡਾਈਆਂ ਜਾ ਰਹੀਆਂ ਹਨ ਧੱਜੀਆਂ

ਬਠਿੰਡਾ ਵਿੱਚ ਵੈਕਸੀਨੇਸ਼ਨ ਮੌਕੇ ਕਰੋਨਾ ਨਿਯਮਾਂ ਦੀਆਂ ਉਡਾਈਆਂ ਜਾ ਰਹੀਆਂ ਹਨ ਧੱਜੀਆਂ। ਲੋੜ ਤੋਂ ਵੱਧ ਇਕੱਠ ਕੀਤਾ ਜਾ ਰਿਹਾ ਹੈ ਅਤੇ ਆਪਸੀ ਦੂਰੀ ਦਾ ਵੀ ਕੋਈ ਖਿਆਲ ਨਹੀਂ ਰੱਖਿਆ ਜਾ ਰਿਹਾ

ਅੱਜ ਬਠਿੰਡਾ ਦੇ ਮਾਲ ਰੋਡ ਉੱਪਰ ਸਥਿਤ ਐਸ.ਐਸ.ਡੀ ਸਕੂਲ ਵਿੱਚ ਸਮਰਪਣ ਵੈਲਫੇਅਰ ਸੁਸਾਇਟੀ ਸਮਾਜਸੇਵੀ ਸੰਸਥਾ ਵੱਲੋਂ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ 45 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਵੈਕਸੀਨ ਲਗਾਈ ਗਈ। ਪਰ ਸੰਸਥਾ ਵਾਲੇ ਇਸ ਮੌਕੇ ਖੁਦ ਹੀ ਕੋਰੋਨਾ ਨਿਯਮਾਂ ਦਾ ਖਿਆਲ ਰੱਖਣਾ ਭੁੱਲ ਗਏ। ਇਸ ਮੌਕੇ ਆਪਸੀ ਦੂਰੀ ਦਾ ਖਿਆਲ ਨਹੀਂ ਰੱਖਿਆ ਗਿਆ ਅਤੇ ਨਾ ਹੀ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦੀ ਪਾਲਨਾ ਕੀਤੀ ਗਈ। ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਕਿਸਮ ਦੇ ਜਨਤਕ ਇਕੱਠਾਂ ਵਿੱਚ 10 ਤੋਂ ਵੱਧ ਵਿਅਕਤੀ ਇਕੱਤਰ ਕਰਨ ਉੱਪਰ ਪਾਬੰਦੀ ਹੈ ਪਰ ਦੂਜੇ ਪਾਸੇ ਕੋਰੋਨਾ ਤੋਂ ਬਚਾਅ ਲਈ ਲਗਾਈ ਜਾ ਰਹੀ ਵੈਕਸੀਨ ਮੌਕੇ ਹੀ ਇਹਨਾਂ ਨਿਯਮਾਂ ਤੋਂ ਬਾਹਰ ਹੋ ਕੇ ਇਕੱਠ ਕੀਤਾ ਜਾ ਰਿਹਾ ਹੈ। ਇਸ ਕੈਂਪ ਦੌਰਾਨ ਵੈਕਸੀਨ ਲਗਵਾਉਣ ਆਏ ਲੋਕਾਂ ਵਿੱਚੋਂ ਬਹੁਤਿਆਂ ਨੇ ਤਾਂ ਸਹੀ ਤਰੀਕੇ ਨਾਲ ਮਾਸਕ ਵੀ ਨਹੀਂ ਲਗਾਇਆ ਹੋਇਆ ਸੀ।
ਇਸ ਮੌਕੇ ਇਹ ਕੈਂਪ ਲਾਉਣ ਵਾਲੀ ਸੰਸਥਾ ਦੇ ਦੇ ਪ੍ਰਧਾਨ ਦਰਵਜੀਤ ਠਾਕੁਰ ਨੇ ਇਹ ਕਹਿੰਦਿਆਂ ਪੱਲਾ ਝਾੜ ਦਿੱਤਾ ਕਿ ਉਹ ਤਾਂ ਵਾਰ ਵਾਰ ਕਹਿ ਰਹੇ ਹਨ ਪਰ ਲੋਕ ਹੀ ਹਿਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ। ਦਰਵਜੀਤ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਕਰਵਾਉਣਾ ਤਾਂ ਪ੍ਰਸ਼ਾਸ਼ਨ ਦਾ ਕੰਮ ਹੈ, ਉਹਨਾਂ ਵੱਲੋਂ ਪ੍ਰਸ਼ਾਸ਼ਨ ਦੀ ਮਦਦ ਨਾਲ ਪੁਲਿਸ ਬੁਲਾ ਲਈ ਗਈ ਹੈ।

ਕੋਵਿਡ ਦੀ ਰੋਕਥਾਮ ਲਈ ਜ਼ਿਲੇ ਵਿਚ 15 ਮਈ ਤੱਕ ਨਵੀਆਂ ਪਾਬੰਦੀਆਂ ਲਾਗੂ : ਜ਼ਿਲ੍ਹਾ ਮੈਜਿਸਟ੍ਰੇਟ
Moga Police Starts Free Cab Service For Senior Citizens