ਮੋਗਾ, 2 ਜੂਨ: ਮਿੱਟੀ ਵਿਚ ਯੂਰੀਆ ਦੀ ਵਰਤੋਂ ਵਿਚ ਘਾਟ ਲਿਆਉਣ ਦੇ ਮਕਸਦ ਵਜ਼ੋਂ ਇਫਕੋ ਨੇ ਰਿਸਰਚ ਦੇ ਜਰੀਏ ਨੈਨੋ ਯੂਰੀਆ ਤਰਲ ਦਾ ਵਿਕਾਸ ਕੀਤਾ। ਇਫਕੋ ਵੱਲੋਂ ਤਿਆਰ ਕੀਤਾ ਇਹ ਸੰਸਾਰ ਦਾ ਪਹਿਲਾ ਨੈਨੋ ਯੂਰੀਆ ਪ੍ਰਭਾਵੀ ਅਤੇ ਅਸਰਦਾਰ ਯੂਰੀਆ ਹੈ ਜਿਸਦਾ ਵਿਕਾਸ ‘ਆਤਮ ਨਿਰਭਰ ਭਾਰਤ’ ਅਤੇ ‘ਆਤਮ ਨਿਰਭਰ ਖੇਤੀ’ ਦੀ ਤਰਜ ਤੇ ਸਵਦੇਸ਼ੀ ਅਤੇ ਪ੍ਰੋਪਾਈਟਰੀ ਤਕਨੀਕ ਦੇ ਮਾਧਿਅਮ ਨਾਲ ਕੀਤਾ ਗਿਆ ਹੈ। ਇਹ ਗੁਜਰਾਤ ਦੇ ਕਲੋਲ ਸਥਿੱਤ ਇਫਕੋ ਨੈਨੋ ਜੈਵਪ੍ਰੋਦੋਗਿਕੀ ਰਿਸਰਚ ਕੇਂਦਰ (ਐਨਵੀਆਰਸੀ) ਵਿਚ ਤਿਆਰ ਕੀਤਾ ਗਿਆ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਇਫ਼ਕੋ ਦੇ ਜ਼ਿਲਾ ਮੈੈਨੇਜਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਨੈਨੋ ਯੂਰੀਆ ਦੀ 500 ਮਿ.ਲੀ. ਦੀ ਇੱਕ ਬੋਤਲ ਆਮ ਯੂਰੀਆ ਦੇ ਘੱਟ ਤੋਂ ਘੱਟ ਇੱਕ ਬੈਗ ਨੂੰ ਪ੍ਰਤੀਸਥਾਪਿਤ ਕਰੇਗੀ। ਪੋਸ਼ਕ ਤੱਤਾਂ ਦੀ ਬਿਹਤਰ ਵਰਤੋਂ ਅਤੇ ਮੁਦਰਾ, ਪਾਣੀ ਅਤੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਵਿਚ ਸਮਰੱਥ ਹੋਣ ਦੇ ਕਾਰਨ ਇਹ ਪੌਦਿਆਂ ਦੇ ਪੋਸ਼ਣ ਲਈ ਇੱਕ ਟਿਕਾਊ ਸਮਾਧਾਨ ਹੈ। ਇਹ ਭੂਮੀਗਤ ਪਾਣੀ ਦੀ ਕੁਆਲਿਟੀ ਸੁਧਾਰਣ ਅਤੇ ਜਲਵਾਯੂ ਪਰਿਵਰਤਨ ਅਤੇ ਟਿਕਾਊ ਉਤਪਾਦਨ ਤੇ ਸਕਾਰਾਤਮਕ ਪ੍ਰਭਾਵ ਪਾਉਂਦੇ ਹੋਏ ਗਲੋਬਲ ਵਾਰਮਿੰਗ ਨੂੰ ਕਾਫੀ ਹੱਦ ਤੱਕ ਘੱਟ ਕਰਨ ਵਿਚ ਮਦਦਗਾਰ ਹੈ। ਇਸਦੀ ਵਰਤੋਂ ਨਾਲ ਫਸਲ ਉਪਜ ਔਸਤਨ 8 ਪ੍ਰਤੀਸ਼ਤ ਵਧੇਗੀ, ਫਸਲਾਂ ਦੀ ਕੁਆਲਿਟੀ ਵਿਚ ਸੁਧਾਰ ਹੋਵੇਗਾ ਅਤੇ ਲਾਗਤ ਵਿਚ ਕਮੀ ਆਵੇਗੀ। ਇਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਧੀਆ ਵਾਧਾ ਹੋਵੇਗਾ। ਟਰਾਂਸਪੋਰਟੇਸ਼ਨ ਅਤੇ ਭੰਡਾਰਣ ਲਾਗਤ ਵਿਚ ਕਾਫੀ ਕਮੀ ਆਵੇਗੀ। ਸੁਖਜਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇੰਡੀਅਨ ਫਾਰਮਰਸ ਫਰਟੀਲਾਈਜਰ ਕੋਆਪਰੇਟਿਵ ਲਿਮਿਟਡ (ਇਫਕੋ) ਆਨਲਾਈਨ-ਆਫਲਾਈਨ ਮੋਡ ਵਿਚ 31 ਮਈ ਨੂੰ ਦਿੱਲੀ ਵਿੱਚ ਹੋਈ ਆਪਣੀ 50ਵੀਂ ਸਲਾਨਾਂ ਆਮ ਬੈਠਕ ਵਿਚ ਆਪਣੀ ਪ੍ਰਤੀਨਿਧੀ ਮਹਾਸਭਾ ਦੇ ਮੈਂਬਰਾਂ ਦੀ ਮੌਜੂਦਗੀ ਵਿਚ ਪੂਰੀ ਦੁਨੀਆਂ ਦੇ ਕਿਸਾਨਾਂ ਲਈ ਸੰਸਾਰ ਦਾ ਪਹਿਲਾ ਨੈਨੌ ਯੂਰੀਆ ਤਰਲ ਲੈ ਕੇ ਆਈ ਹੈ। ਇਫਕੇ ਦੇ ਵਿਗਿਆਨਕਾਂ ਅਤੇ ਇੰਜੀਨੀਅਰਾਂ ਨੇ ਸੱਚੀ ਅਤੇ ਸਮਰਪਿਤ ਰਿਸਰਚ ਦੇ ਬਾਅਦ ਨੈਨੋ ਯੂਰੀਆ ਤਰਲ ਨੂੰ ਸਵਦੇਸ਼ੀ ਅਤੇ ਪ੍ਰੋਪਾਇਟਰੀ ਤਕਨੀਕ ਦੇ ਮਾਧਿਅਮ ਨਾਲ ਕਲੋਲ ਸਥਿੱਤ ਨੈਨੋ ਜੈਵਪ੍ਰੋਦੋਗਿਕੀ ਰਿਸਰਚ ਕੇਂਦਰ ਵਿਚ ਤਿਆਰ ਕੀਤਾ ਹੈ। ਇਹ ਨਵੀਨ ਉਤਪਾਦ ‘ਆਤਮ ਨਿਰਭਰ ਭਾਰਤ’ ਅਤੇ ‘ਆਤਮ ਨਿਰਭਰ ਖੇਤੀ’ ਦੀ ਦਿਸ਼ਾ ਵਿਚ ਇੱਕ ਸਾਰਥਕ ਕਦਮ ਹੈ। ਇਫਕੋ ਨੈਨੋ ਯੂਰੀਆ ਤਰਲ ਨੂੰ ਪੌਦਿਆਂ ਦੇ ਪੋਸ਼ਣ ਲਈ ਪ੍ਰਭਾਵੀ ਅਤੇ ਅਸਰਦਾਰ ਪਾਇਆ ਗਿਆ ਹੈ। ਇਸਦੀਕਿਸਾਨਾਂ ਵੱਲੋਂ ਨੈਨੋ ਯੂਰੀਆ ਤਰਲ ਦੀ ਵਰਤੋਂ ਨਾਲ ਪੌਦਿਆਂ ਨੂੰ ਸੰਤੁਲਿਤ ਮਾਤਰਾ ਵਿਚ ਪੋਸ਼ਕ ਤੱਤ ਪ੍ਰਾਪਤ ਹੋਣਗੇ ਅਤੇ ਮਿੱਟੀ ਵਿਚ ਯੂਰੀਆ ਦੀ ਜਿਆਦਾ ਵਰਤੋਂ ਵਿਚ ਕਮੀ ਆਵੇਗੀ। ਯੂਰੀਆ ਦੀ ਜਿਆਦਾ ਵਰਤੋਂ ਨਾਲ ਪਰਿਆਵਰਣ ਪ੍ਰਦੂਸ਼ਿਤ ਹੁੰਦਾ ਹੈ, ਮੁਦਰਾ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ।
Like this:
Like Loading...
Related
ਮਿੱਟੀ ਵਿੱਚ ਜਿਆਦਾ ਯੂਰੀਆ ਦੀ ਵਰਤੋਂ ਤੇ ਨੈਨੋ ਯੂਰੀਆ ਨਾਲ ਹੋਵੇਗਾ ਕੰਟਰੋਲ

Share this:
Like this:
Related