ਉਰਦੂ ਭਾਸ਼ਾ ਦੀ ਮੁਫਤ ਸਿਖਲਾਈ ਲਈ ਰਜਿਸਟਰੇਸ਼ਨ ਸ਼ੁਰੂ

ਬਠਿੰਡਾ, 17 ਜੂਨ: ਜ਼ਿਲਾ ਭਾਸ਼ਾ ਅਫਸਰ ਸ਼੍ਰੀ ਪ੍ਰਵੀਨ ਕੁਮਾਰ ਵਰਮਾ ਨੇ ਦੱਸਿਆ ਕਿ ਭਾਸ਼ਾ ਵਿਭਾਗ ਵਲੋਂ ਪਹਿਲੀ ਜੁਲਾਈ ਤੋਂ ਉਰਦੂ ਭਾਸ਼ਾ ਦੀ ਮੁਫਤ ਸਿਖਲਾਈ ਸ਼ੁਰੂ ਕੀਤੀ ਜਾਵੇਗੀ। ਇਹ ਸਿਖਲਾਈ ਕੋਰਸ ਛੇ ਮਹੀਨੇ ਦਾ ਹੋਵੇਗਾ।
ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਲਾਈ ਲਈ ਕਲਾਸ ਦਾ ਸਮਾਂ ਸ਼ਾਮ 05:15 ਤੋਂ 06:15 ਵਜੇ ਤੱਕ ਦਾ ਹੋਵੇਗਾ। ਜ਼ਿਲੇ ਨਾਲ ਸਬੰਧਿਤ ਜਿਹੜੇ ਵਿਅਕਤੀ ਉਰਦੂ ਸਿੱਖਣ ਦੇ ਚਾਹਵਾਨ ਹਨ, ਉਹ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਭਾਸ਼ਾ ਦਫ਼ਤਰ ਦੇ ਕਮਰਾ ਨੰ. 227-ਈ ਵਿਖੇ ਆਪਣਾ ਨਾਮ ਦਰਜ ਕਰਵਾ ਕੇ ਦਾਖਲਾ ਲੈ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਕੋਵਿਡ ਬੰਦਿਸ਼ਾਂ ’ਚ ਦਿੱਤੀ ਛੋਟ
ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਦੀ ਬੋਰਡ ਵੱਲੋਂ ਪੂਰੀ ਫੀਸ ਮੁਆਫ