ਵੋਮੈਨ ਮਿਲਟਰੀ ਪੁਲਿਸ ਫੋਰਸ ’ਚ ਭਰਤੀ ਲਈ ਲੜਕੀਆਂ ਨੂੰ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ

ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਵੱਲੋਂ ਦੇ ਜ਼ਿਲੇ ਦੇ ਪਿੰਡ ਕਾਲਝਰਾਣੀ ’ਚ ਸਥਿਤ ਅਦਾਰੇ ਸੀ-ਪਾਈਟ ਵੱਲੋਂ ਵੋਮੈਨ ਮਿਲਟਰੀ ਪੁਲਿਸ ਫੋਰਸ ਲਈ ਆਨ-ਲਾਈਨ ਅਪਲਾਈ ਕਰਨ ਵਾਲੀਆਂ ਤੇ ਭਰਤੀ ਹੋਣ ਦੀਆਂ ਚਾਹਵਾਨ ਲੜਕੀਆਂ ਲਈ ਮੁਫ਼ਤ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੁਰੂ ਕੀਤੇ ਜਾ ਰਹੇ ਇਸ ਸਿਖਲਾਈ ਕੈਂਪ ਦੌਰਾਨ ਜ਼ਿਲਾ ਬਠਿੰਡਾ, ਸ਼੍ਰੀ ਮੁਕਤਸਰ ਸਾਿਹਬ ਤੇ ਫਾਜ਼ਿਲਕਾ ਜ਼ਿਲਿਆਂ ਦੀਆਂ ਲੜਕੀਆਂ ਭਾਗ ਲੈ ਸਕਦੀਆਂ ਹਨ। ਇਹ ਜਾਣਕਾਰੀ ਕੈਂਪ ਇੰਚਾਰਜ਼ ਹਰਜੀਤ ਸਿੰਘ ਸੰਧੂ ਨੇ ਦਿੱਤੀ।
               ਕੈਂਪ ਇੰਚਾਰਜ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਿਖਲਾਈ ਦੌਰਾਨ ਕਿਸੇ ਵੀ ਲੜਕੀ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। ਭਰਤੀ ਹੋਣ ਦੀਆਂ ਚਾਹਵਾਨ ਲੜਕੀਆਂ ਆਪਣੇ ਸਾਰੇ ਅਸਲ ਸਰਟੀਫਿਕੇਟ (ਸਮੇਤ ਸਾਰੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ) ਆਨ-ਲਾਈਟ ਅਪਲਾਈ ਫਾਰਮ, ਅਧਾਰ ਕਾਰਡ, 2 ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਮਿਤੀ 22 ਜੂਨ ਸਵੇਰੇ 09:00 ਵਜੇ ਤੋਂ ਕਿਸੇ ਵੀ ਸਰਕਾਰੀ ਕੰਮ ਵਾਲੇ ਦਿਨ 23 ਜੁਲਾਈ ਤੱਕ ਨਿੱਜੀ ਤੌਰ ਤੇ ਕੈਂਪ ਵਿੱਚ ਆ ਕੇ ਰਜਿਸਟ੍ਰੇਸ਼ਨ, ਕਾਊਂਸਲਿੰਗ ਤੇ ਸਿਖਲਾਈ ਲਈ ਆ ਸਕਦੀਆਂ ਹਨ। ਐਕਸ ਸਰਵਿਸਮੈਨ ਦੀਆਂ ਲੜਕੀਆਂ ਅਤੇ ਐਨ.ਸੀ.ਸੀ. ਸਰਟੀਫਿਕੇਟ ਹਾਸਲ ਕਰਨ ਵਾਲੀਆਂ ਲੜਕੀਆਂ ਨੂੰ ਕੈਂਪ ਵਿੱਚ ਸਿਖਲਾਈ ਲਈ ਪਹਿਲ ਦਿੱਤੀ ਜਾਵੇਗੀ।
               ਕੈਂਪ ਇੰਚਾਰਜ ਸ਼੍ਰੀ ਸੰਧੂ ਨੇ ਅੱਗੇ ਦੱਸਿਆ ਕਿ ਵੋਮੈਨ ਮਿਲਟਰੀ ਪੁਲਿਸ ਫੋਰਸ ਵਿੱਚ ਭਰਤੀ ਹੋਣ ਦੀਆਂ ਚਾਹਵਾਨ ਲੜਕੀਆਂ ਭਾਰਤੀ ਫੌਜ ਦੀ ਵੈਬਸਾਈਟ www.joinindianarmy.nic.in ’ਤੇ ਆਖਰੀ ਮਿਤੀ 20 ਜੁਲਾਈ 2021 ਤੱਕ ਅਪਲਾਈ ਕਰਕੇ ਸੀ-ਪਾਈਟ ਕੈਂਪ ਕਾਲਝਰਾਣੀ ਵਿਖੇ ਰਜਿਸਟ੍ਰੇਸਨ, ਕਾਊਂਸਿਗ ਅਤੇ ਸਿਖਲਾਈ ਲਈ ਉਕਤ ਦਰਸਾਈ ਮਿਤੀ ਤੱਕ ਪਹੁੰਚ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਨੰ: 93167-13000, 94641-52013 ਅਤੇ 98418-50214 ਤੇ ਦਫਤਰੀ ਕੰਮ ਕਾਜ ਦੇ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ।

ਲਗਾਤਾਰ ਦੂਜੇ ਦਿਨ ਵੀ ਕਰੋਨਾ ਨਾਲ ਨਹੀਂ ਹੋਈ ਕੋਈ ਮੌਤ : ਡਿਪਟੀ ਕਮਿਸ਼ਨਰ
ਕਿਉਂ ਕਿ ਇਹੀ ਰਾਜਨੀਤੀ ਦਾ ਧਰਮ ਅਤੇ ਕਰਮ ਹੈ