ਮਜਦੂਰਾਂ ਵੱਲੋ ਧਰਨਿਆਂ ਨੂੰ ਸਫਲ ਬਣਾਉਣ ਲਈ ਮੀਟਿੰਗਾਂ

ਬਠਿੰਡਾ 21 ਜੁਲਾਈ :ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਬਠਿੰਡਾ  ਦੇ ਪੰਜ ਬਲਾਕਾਂ ਦੀ ਮੀਟਿੰਗ ਜਿਲ੍ਹਾ  ਜਨਰਲ ਸਕੱਤਰ ਹਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਮਾਈਸਰਖਾਨਾ ਵਿਖੇ ਹੋਈ  । ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਪੰਜਾਬ ਦੀਆਂ 7 ਪੇਂਡੂ ਅਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ 9 ਤੋਂ 11 ਅਗਸਤ ਤੱਕ ਪਟਿਆਲਾ ਵਿਖੇ  ਤਿੰਨ ਰੋਜ਼ਾ ਧਰਨਾ ਲਾਇਆ ਜਾਵੇਗਾ  ਜਿਸ ਵਿੱਚ ਮਜ਼ਦੂਰਾਂ ਦੀਆਂ ਵਿਸ਼ੇਸ਼  ਮੰਗਾਂ ਤੋਂ ਇਲਾਵਾ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣ ਅਤੇ ਬਿਜਲੀ  ਸੋਧ 2020 ਬਿੱਲ ਰੱਦ ਕਰਵਾਉਣ ਦੀ ਮੰਗ ਵੀ ਸ਼ਾਮਲ ਹੈ । ਮਜ਼ਦੂਰਾਂ ਦੇ ਇਸ  ਧਰਨੇ ਨੂੰ ਸਫਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡਾਂ ਵਿੱਚ  ਮਜ਼ਦੂਰਾਂ ਦੀਆਂ ਮੀਟਿੰਗਾਂ ਕਰਵਾਈਆਂ ਜਾਣਗੀਆਂ । ਧਰਨੇ ਤੇ ਜਾਣ ਵਾਸਤੇ ਫੰਡ ਵੀ ਇਕੱਠਾ ਕਰਵਾਇਆ ਜਾਵੇਗਾ  । ਇਸ ਦੀ ਤਿਆਰੀ ਲਈ ਅੱਜ ਪੂਰਨ ਵਿਉਂਤਬੰਦੀ ਕੀਤੀ ਗਈ  । ਅੱਜ ਦੀ ਮੀਟਿੰਗ ਵਿੱਚ ਜਗਦੇਵ ਸਿੰਘ ਜੋਗੇਵਾਲਾ, ਜਸਵੀਰ ਸਿੰਘ ਬੁਰਜ ਸੇਮਾ,  ਜਗਸੀਰ ਸਿੰਘ ਝੁੰਬਾ ,ਗੁਰਮੇਲ ਸਿੰਘ ਬਬਲੀ,ਗੁਰਦੀਪ ਸਿੰਘ ਮਾਈਸਰਖਾਨਾ  , ਅਮਰੀਕ ਸਿੰਘ ਸਿਵੀਆਂ ,   ਗੁਰਪਾਲ ਸਿੰਘ ਦਿਉਣ  ,ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ  ,ਅਵਤਾਰ ਸਿੰਘ ਪੂਹਲਾ,ਗੁਰਜੰਟ ਸਿੰਘ, ਸਿਮਰਜੀਤ ਸਿੰਘ ਚੱਕ ਫਤਹਿ ਸਿੰਘ ਵਾਲਾ,ਕੁਲਵੰਤ ਰਾਏ ਕੇ ਕਲਾਂ  ਅਤੇ ਰਾਮ ਸਿੰਘ ਕੋਟਗੁਰੂ ਸ਼ਾਮਲ ਸਨ  ।

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਪ੍ਰੋਫੈਸਰਾਂ ਵੱਲੋਂ ਆਕਸੀਜਨ ਦੀ ਸਪਲਾਈ ਨਾਲ ਨਜਿੱਠਣ ਲਈ ਮੈਟਲ-ਆਰਗੈਨਿਕ ਫਰੇਮਵਰਕ ਤਿਆਰ
ਕੋਰੋਨਾ ਦਾ ਇੱਕ ਹੋਰ ਨਵਾਂ ਟੀਕਾ! ਸਪੁਤਨਿਕ ਲਾਈਟ ਸਤੰਬਰ ਤੱਕ ਹੋ ਸਕਦਾ ਹੈ ਉਪਲਬਧ