ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਪ੍ਰੋਫੈਸਰਾਂ ਵੱਲੋਂ ਆਕਸੀਜਨ ਦੀ ਸਪਲਾਈ ਨਾਲ ਨਜਿੱਠਣ ਲਈ ਮੈਟਲ-ਆਰਗੈਨਿਕ ਫਰੇਮਵਰਕ ਤਿਆਰ

ਬਠਿੰਡਾ, 21 ਜੁਲਾਈ

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਪ੍ਰੋਫੈਸਰਾਂ ਵੱਲੋਂ ਆਕਸੀਜਨ ਦੀ ਸਪਲਾਈ ਨਾਲ ਨਜਿੱਠਣ ਲਈ ਵਿਸ਼ੇਸ਼ ਖੋਜ ਕਾਰਜ ਰਾਹੀਂ ਮੈਟਲ-ਆਰਗੈਨਿਕ ਫਰੇਮਵਰਕ ਤਿਆਰ ਕੀਤਾ ਹੈ, ਜੋ ਕਿ ਕੋਵਿਡ-19 ਦੀ ਤੀਜੀ ਲਹਿਰ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਆਕਸੀਜਨ ਕਾਨਸੰਨਟਰੇਟਰਾਂ ਨੂੰ ਕਿਫਾਇਤੀ ਬਣਾਉਣ ਲਈ ਬੇਹੱਦ ਸੁਚੱਜਾ ਉਪਰਾਲਾ ਸਾਬਿਤ ਹੋਵੇਗਾ।

ਅੱਜ ਇਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.) ਦੇ ਕਾਨਫਰੰਸ ਰੂਮ ਵਿਚ ਉਪ ਕੁਲਪਤੀ ਪ੍ਰੋਫੈਸਰ ਬੂਟਾ ਸਿੰਘ ਸਿੱਧੂ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ (ਸੀ.ਯੂ.ਪੀ.) ਦੇ ਅਧਿਕਾਰੀਆਂ ਨੇ ਮੈਟਲ-ਆਰਗੈਨਿਕ ਫਰੇਮਵਰਕ (ਐਮਓਐਫ) ਦੇ ਸਫਲ ਵਿਕਾਸ ਦਾ ਐਲਾਨ ਕਰਨ ਲਈ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਪ੍ਰੈਸ ਕਾਨਫਰੰਸ ਦਾ ਉਦੇਸ਼ ਦੋਵਾਂ ਯੂਨੀਵਰਸਿਟੀਆਂ ਦੀਆਂ ਖੋਜ ਗਤੀਵਿਧੀਆਂ ਨੂੰ ਸਾਂਝਾ ਕਰਨਾ ਅਤੇ ਮੁੱਖ ਤੌਰ ਤੇ ਆਕਸੀਜਨ ਕਾਨਸੰਟਰੇਟਰ ਲਈ ਪਰੈਸ਼ਰ ਸਵਿੰਗ ਐਡਰਸੋਰਪਸ਼ਨ (ਪੀ.ਐਸ.ਏ.) ਤੇ ਅਧਾਰਿਤ ਟੈਕਨਾਲੌਜੀ ਲਈ ਮੈਟਲ-ਆਰਗੈਨਿਕ ਫਰੇਮਵਰਕ (ਐਮ.ਓ.ਐਫਜ਼.) ਬਾਰੇ ਸੰਖੇਪ ਵਿੱਚ ਜਾਣਕਾਰੀ ਦੇਣਾ ਸੀ, ਜੋ ਕਿ ਦੋਵਾਂ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਦੁਆਰਾ ਕੀਤੀ ਸਾਂਝੀ ਖੋਜ ਦਾ ਨਤੀਜਾ ਹੈ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰੋ. ਬੂਟਾ ਸਿੰਘ ਸਿੱਧੂ ਨੇ ਕਿਹਾ ਕਿ, “ਮੌਜੂਦਾ ਵਿਸ਼ਵਵਿਆਪੀ ਕੋਵਿਡ ਮਹਾਂਮਾਰੀ ਦੌਰਾਨ ਪੇਂਡੂ ਭਾਰਤ ਵਿਚ ਆਕਸੀਜਨ ਦੀ ਸਪਲਾਈ ਦੀ ਕਮੀ ਅਤੇ ਬੇਹੱਦ ਮਹਿੰਗੇ ਭਾਅ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ ਕਾਰਨ ਇਕ ਬਹੁਤ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਸੀ, ਜਿਸ ਕਾਰਨ ਅਣਗਿਣਤ ਕੀਮਤੀ ਜਾਨਾਂ ਤੋਂ ਹੱਥ ਧੋਣੇ ਪਏ। ਭਾਵੇਂ ਕਿ ਭਾਰਤ ਦੇ ਨਾਗਰਿਕਾਂ ਨੇ ਬਹਾਦਰੀ ਨਾਲ ਗੰਭੀਰ ਸਥਿਤੀ ਦਾ ਸਾਹਮਣਾ ਕੀਤਾ ਤੇ ਸਾਡੇ ਵਿਗਿਆਨਿਕਾਂ ਨੇ ਵੀ ਇਸ ਗੰਭੀਰ ਸੱਮਸਿਆ ਦੇ ਹੱਲ ਲਈ ਅਣਥੱਕ ਤੇ ਸਿਰਤੋੜ ਯਤਨ ਕੀਤੇ।

        “ਹਾਲਾਂਕਿ, ਆਕਸੀਜਨ ਦੀ ਸਪਲਾਈ ਅਜੇ ਵੀ ਪੇਂਡੂ ਖੇਤਰਾਂ ਵਿਚ ਇੱਕ ਵੱਡੀ  ਸਮੱਸਿਆ ਹੋਵੇਗੀ, ਜੋ ਕਿ ਤੀਜੀ ਲਹਿਰ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਗੰਭੀਰ ਰੁਖ ਤਿਆਰ ਕਰ ਸਕਦੀ ਹੈ, ਕਿਉਂਕਿ ਇਹ ਭੱਵਿਖਵਾਣੀਆਂ ਹੋ ਰਹੀਆਂ ਹਨ ਕਿ ਇਸ ਲਹਿਰ ਦਾ ਬੱਚਿਆਂ ਤੇ ਵਧੇਰੇ ਅਸਰ ਹੋਵੇਗਾ। ਪ੍ਰੋ. ਸਿੱਧੂ ਨੇ ਕਿਹਾ ਕਿ ਪੇਂਡੂ ਖੇਤਰਾਂ ਵਿਚ ਊਰਜਾ ਦੀ ਘਾਟ, ਸੜਕਾਂ ਦੇ ਨੈੱਟਵਰਕ ਦੀ ਕਮੀ ਅਤੇ ਸਾਡੇ ਵਰਗੇ ਵਿਕਾਸਸ਼ੀਲ ਦੇਸ਼ ਦੀਆਂ ਵੱਖ-ਵੱਖ ਸੱਮਸਿਆਵਾਂ ਕਾਰਨ ਆਕਸੀਜਨ ਪਲਾਂਟ ਸਥਾਪਿਤ ਕਰਨ ਦਾ ਵਿਕੇਂਦਰੀਕਰਨ ਕਰਨਾ ਇਕ ਚੁਣੋਤੀ ਭਰਪੂਰ ਕਾਰਜ ਹੈ।

     ਤਕਨਾਲੋਜੀ ਦੀ ਵਿਸਥਾਰ ਵਿਚ ਵਿਆਖਿਆ ਕਰਦਿਆਂ, ਖੋਜ ਸਹਿਯੋਗੀ ਡਾ. ਜੇ. ਨਗੇਂਦਰ ਬਾਬੂ, ਸਹਾਇਕ ਪ੍ਰੋਫੈਸਰ (ਕੈਮਿਸਟਰੀ), ਕੇਂਦਰੀ ਯੂਨੀਵਰਸਿਟੀ ਪੰਜਾਬ ਜੋ ਕਿ ਤਾਮਿਲਨਾਡੂ ਸੂਬੇ ਨਾਲ ਸਬੰਧਿਤ ਹਨ ਅਤੇ ਉਨ੍ਹਾਂ ਦੀ ਪਤਨੀ ਡਾ. ਮੀਨੂੰ, ਐਮ.ਆਰ.ਐਸ.ਪੀ.ਟੀ.ਯੂ. ਵਿਖੇ ਕੈਮਿਸਟਰੀ ਦੇ ਸਹਾਇਕ ਪ੍ਰੋਫੈਸਰ  ਨੇ ਕਿਹਾ, “ਸਾਇੰਸ ਦੇ ਨਿਯਮਾਂ ਮੁਤਾਬਿਕ ਹਵਾ ਵਿਚ ਨਾਈਟ੍ਰੋਜਨ ਦਾ 78% ਅਤੇ ਆਕਸੀਜਨ 21% ਹੁੰਦੀ ਹੈ। ਵਰਤਮਾਨ ਸਮੇਂ ਵਪਾਰਕ ਤੌਰ ਤੇ ਉਪਲਬਧ ਜ਼ੀਓਲਾਇਟਸ ਜਾਂ ਅਣੂ ਸੈਲੀਜਾਂ ਨੂੰ ਨਾਈਟ੍ਰੋਜਨ ਤੋਂ ਆਕਸੀਜਨ ਦੇ ਚੋਣਵੇਂ ਗੁਣਾਂ ਨੂੰ ਵੱਖ ਕਰਨ ਲਈ ਵਰਤਿਆ ਜਾ ਰਿਹਾ ਹੈ। ਜ਼ੀਓਲਾਇਟ ਜਾਂ ਅਣੂ ਦੇ ਛਿਲਕਿਆਂ ਦਾ ਸੰਸਲੇਸ਼ਣ ਕਾਫ਼ੀ ਮਹਿੰਗਾ ਹੁੰਦਾ ਹੈ ਅਤੇ ਊਰਜਾ ਦੀ ਖਪਤ ਜ਼ਿਆਦਾ ਹੁੰਦੀ ਹੈ। ਜ਼ਿਕਰਯੋਗ ਹੈ ਕਿ ਦੋਨਾਂ ਵਿਗਿਆਨੀਆਂ ਦੇ ਬੇਟੇ ਐਨ. ਉੱਤਮੇਸ਼ ਨੇ ਆਪਣੇ ਮਾਪਿਆਂ ਨੂੰ ਨਿਵੇਕਲੇ ਖੋਜਕਾਰਜ ਲਈ ਪ੍ਰੇਰਿਤ ਕਰਨ ਲਈ ਅਹਿਮ ਰੋਲ ਅਦਾ ਕੀਤਾ ਹੈ।

      ਉਨ੍ਹਾਂ ਨੇ ਅੱਗੇ ਦੱਸਿਆ ਕਿ, “ਇਨ੍ਹਾਂ ਮੈਟਲ-ਆਰਗੈਨਿਕ ਫਰੇਮਵਰਕ ਨੂੰ ਮਹਿੰਗੇ ਜ਼ੀਓਲਾਇਟਸ ਅਤੇ ਅਣੂ ਦੇ ਕਣਾਂ ਲਈ ਬਦਲਵੀਂ ਸਮੱਗਰੀ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ਜੋ ਕਿ ਵਪਾਰਕ ਤੌਰ ‘ਤੇ ਵਰਤੇ ਜਾ ਰਹੇ ਮੈਟੀਰਿਅਲ ਨਾਲੋਂ ਬਹੁਤ ਜ਼ਿਆਦਾ ਕਿਫਾਇਤੀ ਹੋਣਗੇ ਅਤੇ ਆਕਸੀਜਨ ਕਾਨਸੰਟਰੇਟਰਾਂ ਦੀ ਕਾਰਜਕੁਸ਼ਲਤਾ ਅਤੇ ਭੰਡਾਰਨ ਸਮਰੱਥਾ ਵਿਚ  ਵਾਧਾ ਕਰਨ ਲਈ ਅਤਿਅੰਤ ਸਹਾਈ ਹੋਣਗੇ। ਇਸ ਤਰੀਕੇ ਨਾਲ ਬਹੁਤ ਹੀ ਘੱਟ ਲਾਗਤ ਤੇ 300 ਬਿਸਤਰਿਆਂ ਤੱਕ ਦੇ ਹਸਪਤਾਲ ਵਿਚ ਬਹੁਤ ਹੀ ਕਿਫਾਇਤੀ ਤਰੀਕੇ ਨਾਲ ਆਕਸੀਜਨ ਮੁੱਹਈਆ ਕਰਵਾਈ ਜਾ ਸਕਦੀ ਹੈ।

    ਇਸ ਮੌਕੇ ਤੇ ਬੋਲਦਿਆਂ ਡਾ. ਵੀ.ਕੇ. ਗਰਗ, ਡੀਨ, ਸਟੂਡੈਂਟ ਵੈੱਲਫੇਅਰ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਨੇ ਕਿਹਾ, “ਦੋਵੇਂ ਯੂਨੀਵਰਸਿਟੀਆਂ ਸਥਾਨਿਕ ਅਤੇ ਰਾਸ਼ਟਰੀ ਮੁੱਦਿਆਂ ‘ਤੇ ਆਪਣੇ ਖੋਜ ਵਿਚ ਸਾਂਝੇਦਾਰੀ ਅਤੇ ਫਤਵੇ ਦੇ ਹਿੱਸੇ ਵਜੋਂ ਖੋਜਕਾਰਜ ਕਰਦੀਆਂ ਹਨ। ਮੌਜੂਦਾ ਪ੍ਰਸੰਗ ਵਿੱਚ ਆਕਸੀਜਨ ਦੀ ਘਾਟ ਨੇ ਭਾਰਤੀ ਵਿਗਿਆਨੀਆਂ ਲਈ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ ਅਤੇ ਹੁਣ ਵਿਗਿਆਨੀਆਂ ਨੇ ਨਾਗਰਿਕਾਂ ਅਤੇ ਸਰਕਾਰ ਦੀਆਂ ਉਮੀਦਾਂ’ ਤੇ ਖਰਾ ਉਤਰਨ ਲਈ ਨਵੀਨਤਮ ਖੋਜਾਂ ਕਰਕੇ ਇਸ ਨੂੰ ਕਿਫਾਇਤੀ ਬਣਾਉਣ, ਦੇਸ਼ ਵਿਚ ਹੀ ਆਕਸੀਜਨ ਕਾਨਸੰਟਰੇਟਰ ਤਿਆਰ ਕਰਨ ਅਤੇ ਇਹਨਾਂ ਦੀ ਸਮਰੱਥਾ ਵਧਾਉਣ ਲਈ ਅਥਾਹ ਉਪਰਾਲੇ ਹੋ ਰਹੇ ਹਨ ਤਾਂ ਜੋ ਭਵਿੱਖ ਵਿਚ ਅਜਿਹੀਆਂ ਸੱਮਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ।

      ਐਮ.ਆਰ.ਐਸ.ਪੀ.ਟੀ.ਯੂ., ਡੀਨ, ਖੋਜ ਅਤੇ ਵਿਕਾਸ, ਡਾ. ਆਸ਼ੀਸ਼ ਬਾਲਦੀ ਨੇ ਯੂਨੀਵਰਸਿਟੀ ਵਿੱਚ ਚੱਲ ਰਹੇ ਵੱਖ-ਵੱਖ ਖੋਜ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਮਾਲਵੇ ਵਿੱਚ ਬ੍ਰੈਸਟ ਕੈਂਸਰ ਦੀ ਰੋਕਥਾਮ ਅਤੇ ਜਾਂਚ ਸਬੰਧੀ ਰੁਕਾਵਟਾਂ, ਪੌਦਿਆਂ ਦੇ ਚਿਕਿਤਸਕ ਮੁੱਲ ਬਾਰੇ ਵਿਲੱਖਣ ਐਪਸ, ਚੋਣਵੇਂ ਮਸਾਲਿਆਂ ਦੀ ਗੁਣਵੱਤਾ ਦਾ ਮੁਲਾਂਕਣ, ਮਿਲਾਵਟਖੋਰੀ ਦੀ ਜਾਂਚ ਲਈ ਫੂਡ ਟੈਸਟਿੰਗ ਲੈਬਾਰਟਰੀ ਦੀ ਸਥਾਪਨਾ ਆਦਿ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ ।

       ਇਸ ਮੌਕੇ ਤੇ ਯੂਨੀਵਰਸਿਟੀ, ਰਜਿਸਟਰਾਰ, ਡਾ. ਗੁਰਿੰਦਰਪਾਲ ਸਿੰਘ ਬਰਾੜ, ਡੀਨ, ਕੰਨਸਲਟੈਂਸੀ ਅਤੇ ਉਦਯੋਗ ਸੰਪਰਕ, ਡਾ. ਮਨਜੀਤ ਬਾਂਸਲ, ਡਾਇਰੈਕਟਰ ਲੋਕ ਸੰਪਰਕ, ਸ੍ਰੀ ਹਰਜਿੰਦਰ ਸਿੱਧੂ, ਸੈਂਟਰਲ ਯੂਨੀਵਰਸਿਟੀ ਤੋਂ ਡਾ. ਰੂਬਲ ਕਨੋਜੀਆ ਅਤੇ ਲੋਕ ਸੰਪਰਕ ਅਫਸਰ, ਸ੍ਰੀ ਰੋਬਿਨ ਜਿੰਦਲ ਹਾਜ਼ਿਰ ਸਨ ।

26 ਜੁਲਾਈ ਤੋਂ ਦਸਵੀਂ, ਗਿਆਰਵੀਂ ਅਤੇ ਬਾਰਵੀਂ ਦੀਆਂ ਜਮਾਤਾਂ ਲਈ ਸਕੂਲ ਖੋਲਣ ਦੇ ਹੁਕਮ ਜਾਰੀ
ਮਜਦੂਰਾਂ ਵੱਲੋ ਧਰਨਿਆਂ ਨੂੰ ਸਫਲ ਬਣਾਉਣ ਲਈ ਮੀਟਿੰਗਾਂ