ਪਹਿਲੀ ਲਾਅ ਯੂਨੀਵਰਸਿਟੀ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਲਾਹੇਵੰਦ ਸਾਬਤ ਹੋਵੇਗੀ

ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਦੇ ਸਰਹੱਦੀ ਸ਼ਹਿਰ ਤਰਨਤਾਰਨ ਵਿਖੇ ਬਣਾਈ ਜਾ ਰਹੀ ਪੰਜਾਬ ਦੀ ਪਹਿਲੀ ਲਾਅ ਯੂਨੀਵਰਸਿਟੀ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਲਾਹੇਵੰਦ ਸਾਬਤ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਯੂਨੀਵਰਸਿਟੀ ਦਾ ਵਰਚੂਅਲ ਪ੍ਰੋਗਰਾਮ ਦੌਰਾਨ ਨੀਂਹ ਪੱਥਰ ਰੱਖਿਆ ਗਿਆ। ਇਹ ਲਾਅ ਯੂਨੀਵਰਸਿਟੀ 280 ਕਰੋੜ ਰੁਪਏ ਦੀ ਲਾਗਤ ਨਾਲ 25 ਏਕੜ ਵਿਚ ਬਣਾਈ ਜਾ ਰਹੀ ਹੈ। ਕਾਨੂੰਨ ਦੀ ਪੜ੍ਹਾਈ ਕਰਨ ਦੇ ਲਈ ਹੁਣ ਇਸ ਖੇਤਰ ਦੇ ਨੌਜਵਾਨਾਂ ਨੂੰ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ। ਇਸ ਨਾਲ ਜਿੱਥੇ ਉਨ੍ਹਾਂ ਦੇ ਪੈਸੇ ਦੀ ਬਚਤ ਹੋਵੇਗੀ ਉੱਥੇ ਹੀ ਉਨ੍ਹਾਂ ਦਾ ਸਮਾਂ ਵੀ ਵਿਅਰਥ ਨਹੀਂ ਜਾਵੇਗਾ। ਇਸ ਯੂਨੀਵਰਸਿਟੀ ਵਿਚ ਐਸ.ਸੀ. ਤੇ ਬੀ.ਸੀ. ਕੈਟਾਗਿਰੀ ਨਾਲ ਸਬੰਧਤ ਗ਼ਰੀਬ ਪਰਿਵਾਰ ਦੇ ਬੱਚਿਆਂ ਦੀ ਮੁਫ਼ਤ ਪੜ੍ਹਾਈ ਹੋਵੇਗੀ। ਇਸ ਯੂਨੀਵਰਸਿਟੀ ਵਿਖੇ ਐਲ.ਐਲ.ਬੀ. (ਤਿੰਨ ਸਾਲਾ ਕੋਰਸ), ਬੀ.ਏ. ਐਲ.ਐਲ.ਬੀ., ਬੀ.ਬੀ.ਏ. ਐਲ.ਐਲ.ਬੀ. ਅਤੇ ਬੀ.ਕਾਮ ਐਲ.ਐਲ.ਬੀ. (ਪੰਜ ਸਾਲਾ ਇੰਟੈਗ੍ਰੇਟਿਡ ਕੋਰਸ) ਕੋਰਸ ਕਰਵਾਏ ਜਾਣਗੇ।

ਰਾਈਟ ਟੂ ਬਿਜਨਸ਼ ਐਕਟ ਤਹਿਤ ਉਦਯੋਗ ਲਗਾਉਣ ਲਈ ਅਪਰੂਵਲ ਜਾਰੀ
ਮੋਗਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਸਰਹੱਦ ਤੋਂ ਅਸਲੇ ਦੀ ਖੇਪ ਬਰਾਮਦ