ਰਾਈਟ ਟੂ ਬਿਜਨਸ਼ ਐਕਟ ਤਹਿਤ ਉਦਯੋਗ ਲਗਾਉਣ ਲਈ ਅਪਰੂਵਲ ਜਾਰੀ

ਬਠਿੰਡਾ, 27 ਅਗਸਤ : ਰਾਈਟ ਟੂ ਬਿਜਨਸ ਐਕਟ 2020 ਤਹਿਤ ਕੋਈ ਵੀ ਉਦਯੋਗ ਲਗਾਉਣ ਲਈ ਪਹਿਲਾਂ ਅਪਰੂਵਲ ਲੈਣ ਦੀ ਲੋੜ ਨਹੀਂ ਹੈ ਪਰ ਸਬੰਧਤ ਵਿਅਕਤੀ ਲਈ ਉਦਯੋਗ ਸ਼ੁਰੂ ਕਰਨ ਤੋਂ ਸਾਢੇ ਤਿੰਨ ਸਾਲਾਂ ਤੱਕ ਵੱਖ-ਵੱਖ ਤਰ੍ਹਾਂ ਦੀ ਅਪਰੂਵਲਾਂ ਮੁਹੱਈਆ ਕਰਵਾਉਣੀਆਂ ਲਾਜ਼ਮੀ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਐਮ. ਕੇ. ਅਰਾਵਿੰਦ ਕੁਮਾਰ ਨੇ ਜ਼ਿਲ੍ਹੇ ਦੇ ਪਿੰਡ ਬੱਲੂਆਣਾ ਵਿਖੇ ਨਿਰੋਲ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਵਲੋਂ 4 ਕਰੋੜ ਦੀ ਲਾਗਤ ਨਾਲ ਪੀਵੀਸੀ ਪਾਇਪ ਅਤੇ ਇਲੈਕਟਰੀਕਲ ਵਾਇਰ ਸੰਬਧੀ ਲਗਾਏ ਜਾ ਰਹੇ ਉਦਯੋਗ ਬਾਰੇ ਸਰਟੀਫ਼ਿਕੇਟ ਆਫ਼ ਇੰਨ ਪ੍ਰਿੰਸੀਪਲ ਅਪਰੂਵਲ ਜਾਰੀ ਕਰਨ ਉਪਰੰਤ ਸਾਂਝੀ ਕੀਤੀ।

          ਇਸ ਮੌਕੇ ਡਿਪਟੀ ਕਮਿਸ਼ਨਰ ਐਮ.ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਰਾਈਟ ਟੂ ਬਿਜਨਸ ਐਕਟ 2020 ਤਹਿਤ ਕੋਈ ਵੀ ਉਦਯੋਗ ਲਗਾਉਣ ਲਈ ਪਹਿਲਾਂ ਅਪਰੂਵਲ ਲੈਣ ਦੀ ਲੋੜ ਨਹੀਂ ਹੈ ਪਰ ਸਬੰਧਤ ਉਦਯੋਗਪਤੀ ਲਈ ਉਦਯੋਗ ਸ਼ੁਰੂ ਕਰਨ ਤੋਂ ਸਾਢੇ ਤਿੰਨ ਸਾਲਾਂ ਤੱਕ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਅਪਰੂਵਲਾਂ ਮੁਹੱਈਆ ਕਰਵਾਉਣੀਆਂ ਲਾਜ਼ਮੀ ਹੁੰਦੀਆਂ ਹਨ।

          ਇਸ ਮੌਕੇ ਜਨਰਲ ਮੈਨੇਜ਼ਰ ਜ਼ਿਲ੍ਹਾ ਉਦਯੋਗ ਕੇਂਦਰ ਸ਼੍ਰੀ ਪ੍ਰੀਤ ਮਹਿੰਦਰ ਸਿੰਘ ਬਰਾੜ ਅਤੇ ਨਿਰੋਲ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਬੱਲੂਆਣਾ ਦੇ ਡਾਇਰੈਕਟਰ ਸ਼੍ਰੀ ਰਾਮਦਾਸ ਗਰਗ ਆਦਿ ਹਾਜ਼ਰ ਸਨ। 

ਰੇਲਵੇ ਸਟੇਸ਼ਨ, ਸਟੇਡੀਅਮ, ਹਵਾਈ ਅੱਡੇ ਅਤੇ ਕੋਲੇ ਦੀਆਂ ਖਾਨਾਂ ਵੇਚ 'ਕੇ 6 ਲੱਖ ਕਰੋੜ ਜੁਟਾਏਗੀ ਸਰਕਾਰ
ਪਹਿਲੀ ਲਾਅ ਯੂਨੀਵਰਸਿਟੀ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਲਾਹੇਵੰਦ ਸਾਬਤ ਹੋਵੇਗੀ