ਪੰਜਾਬ ਦੇ ਕੈਟਾਗਿਰੀ “ਏ” ਗੈਂਗਸਟਰ ਅਰਸ਼ ਡਾਲਾ ਦੇ ਪਾਸਪੋਰਟ ਸਬੰਧੀ ਗਲਤ ਵੈਰੀਫਿਕੇਸ਼ਨ ਕਰਨ ਵਾਲਾ ਪੁਲਿਸ ਮੁਲਾਜਮ ਨੌਕਰੀ ਤੋਂ ਬਰਖਾਸਤ

ਮੋਗਾ, 10 ਸਤੰਬਰ:ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਸ੍ਰੀ ਧਰੂਮਨ ਐਚ ਨਿੰਬਾਲੇ  /ਐਸ.ਐਸ.ਪੀ ਮੋਗਾ ਵੱਲੋ ਸਮਾਜ ਦੇ ਮਾੜੇ ਅਨਸਰਾਂ ਅਤੇ ਉਹਨਾਂ ਦਾ ਸਾਥ ਦੇਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਪੰਜਾਬ ਦੇ “ਏ” ਕੈਟਾਗਿਰੀ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਨੂੰ ਉਸਦੇ ਪਾਸਪੋਰਟ ਬਣਾਏ ਜਾਣ ਦੀ ਸ਼ਿਫਾਰਿਸ਼ ਕਰਨ ਵਾਲੇ ਮੋਗਾ ਪੁਲਿਸ ਦੇ ਮੁਲਾਜਮ ਏ.ਐਸ.ਆਈ/ਲੋਕਲ ਰੈਂਕ ਕੁਲਦੀਪ ਸਿੰਘ 230/ਮੋਗਾ ਨੂੰ ਮਹਿਕਮਾ ਪੁਲਿਸ ਵਿਚੋਂ ਬਰਖਾਸਤ ਕੀਤਾ ਗਿਆ ਹੈ।ਅਰਸ਼ਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਡਾਲਾ ਨੇ ਸਾਲ 2017 ਵਿਚ ਆਰ.ਪੀ.ਓ ਜਲੰਧਰ ਵਿਖੇ ਆਪਣਾ ਪਾਸਪੋਰਟ ਅਪਲਾਈ ਕੀਤਾ ਸੀ। ਜਿਸ ਦੇ ਚਾਲ-ਚੱਲਣ ਦੀ ਤਸਦੀਕ ਸਬੰਧੀ ਵੈਰੀਫਿਕੇਸ਼ਨ ਏ.ਐਸ.ਆਈ/ਲੋਕਲ ਰੈਂਕ ਕੁਲਦੀਪ ਸਿੰਘ 230/ਮੋਗਾ ਬਤੌਰ ਮੁੱਖ ਮੁਨਸ਼ੀ ਥਾਣਾ ਅਜੀਤਵਾਲ ਵੱਲੋ ਕਰਕੇ ਅਤੇ ਅਰਸ਼ਦੀਪ ਡਾਲਾ ਦੇ ਵਧੀਆ ਚਰਿੱਤਰ ਦਾ ਲਿਖ ਕੇ ਪਾਸਪੋਰਟ ਬਣਾਏ ਜਾਣ ਦੀ ਗਲਤ ਸ਼ਿਫਾਰਸ਼ ਕਰਕੇ ਰਿਪੋਰਟ ਉਚ ਅਫਸਰਾ ਪਾਸ ਭੇਜੀ ਗਈ ਸੀ ਅਤੇ ਉਸਤੇ ਦਰਜ ਤਿੰਨ ਮੁਕੱਦਮੇ 1. ਮੁਕੱਦਮਾ ਨੰਬਰ 228 ਮਿਤੀ 18/12/2015 ਅ/ਧ 382, 34 ਭ:ਦ ਥਾਣਾ ਨਥਾਣਾ ਜਿਲ੍ਹਾ ਬਠਿੰਡਾ 2. ਮੁਕੱਦਮਾ ਨੰਬਰ 04 ਮਿਤੀ 12/01/2016 ਅ/ਧ 307, 148, 149 ਭ:ਦ ਥਾਣਾ ਟੱਲੇਵਾਲਾ ਜਿਲ੍ਹਾ ਬਰਨਾਲਾ ਅਤੇ 3. ਮੁਕੱਦਮਾ ਨੰਬਰ 10 ਮਿਤੀ 12/01/2016 ਅ/ਧ 392 ਭ:ਦ ਥਾਣਾ ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ ਜੋ ਥਾਣਾ ਦੇ ਰਿਕਾਰਡ ਵਿਚ ਦਰਜ ਹੋਣ ਦੇ ਬਾਵਜੂਦ ਗਲਤ ਰਿਪੋਰਟ ਉਚ ਅਫਸਰਾਂ ਪਾਸ ਭੇਜ ਦਿੱਤੀ ਗਈ ਸੀ।ਏ.ਐਸ.ਆਈ/ਲੋਕਲ ਰੈਂਕ ਕੁਲਦੀਪ ਸਿੰਘ ਦੀ ਰਿਪੋਰਟ ਦੇ ਅਧਾਰ ਤੇ ਹੀ ਅਰਸ਼ਦੀਪ ਡਾਲਾ ਦਾ ਪਾਸਪੋਰਟ ਜਾਰੀ ਹੋ ਗਿਆ ਸੀ ਅਤੇ ਉਹ ਵਿਦੇਸ਼ ਕਨੇਡਾ ਜਾਣ ਵਿਚ ਕਾਮਯਾਬ ਹੋ ਗਿਆ। ਅਰਸ਼ਦੀਪ ਡਾਲਾ ਵਿਦੇਸ਼ ਕੈਨੇਡਾ ਬੈਠ ਕੇ ਆਪਣੇ ਐਸੋਸੀਏਟਸ ਰਾਂਹੀ ਪੰਜਾਬ ਵਿਚ ਫਿਰੌਤੀਆ ਮੰਗ ਰਿਹਾ ਹੈ ਅਤੇ ਕਤਲੋ ਗਾਰਤ/ਲੁੱਟਾਂ ਖੋਹਾਂ ਕਰਵਾ ਰਿਹਾ ਹੈ, ਜਿਸ ਸਬੰਧੀ ਇਸ ਸਮੇ ਅਰਸ਼ਦੀਪ ਡਾਲਾ ਪਰ 13 ਮੁਕੱਦਮੇ ਦਰਜ ਹਨ।ਏ.ਐਸ.ਆਈ ਕੁਲਦੀਪ ਸਿੰਘ 230/ਮੋਗਾ ਤੇ ਲੱਗੇ ਇਲਜਾਮ ਸਿੱਧ ਹੋਣ ਕਾਰਨ ਅੱਜ ਮਿਤੀ 10-09-2021 ਤੋ ਉਸਨੂੰ ਤੁਰੰਤ ਪ੍ਰਭਾਵ ਨਾਲ ਮਹਿਕਮਾ ਪੰਜਾਬ ਪੁਲਿਸ ਵਿਚੋ ਬਰਖਾਸਤ ਕਰ ਦਿਤਾ ਗਿਆ ਹੈ।    

AAP to hold motorcycle rally from Bathinda to Patiala to protest against Captain's false oath on drugs cases: Meet Hayer
2022 ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ