ਕਰੋਨਾ ਨਿਯਮਾਂ ਦੀ ਉਲੰਘਣਾ ‘ਤੇ ਆਈਲੈਟਸ ਸੈਂਟਰ ਦੇ ਮਾਲਕ ਵਿਰੁੱਧ ਮਾਮਲਾ ਦਰਜ

ਕਰੋਨਾ ਨਿਯਮਾਂ ਉਲੰਘਣਾ ਕਰਨ ਵਾਲੇ ਲੋਕਾਂ ਜਾਂ ਅਦਾਰਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ-ਪਵਨ ਗੁਲਾਟੀ

ਮੋਗਾ, 13 ਜਨਵਰੀ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਕੋਵਿਡ ਤੋਂ ਆਮ ਲੋਕਾਂ ਦੀ ਰੱਖਿਆ ਲਈ ਕੁਝ ਪਾਬੰਦੀਆਂ ਜਾਰੀ ਕੀਤੀਆਂ ਗਈਆਂ ਹਨ। ਜ਼ਿਲ੍ਹਾ ਵਿੱਚ ਕੋਵਿਡ ਦੀ ਵੈਕਸੀਨੇਸ਼ਨ ਵੀ ਪੂਰੀ ਤੇਜ਼ੀ ਨਾਲ ਚਲਾਈ ਜਾ ਰਹੀ ਹੈ ਤਾਂ ਕਿ ਛੇਤੀ ਤੋਂ ਛੇਤੀ ਲੋਕਾਂ ਨੂੰ ਕੋਵਿਡ ਦੀਆਂ ਦੋਨੋਂ ਖੁਰਾਕਾਂ ਦਾ ਲਾਭ ਮਿਲ ਸਕੇ।
ਬੀਤੇ ਦਿਨੀਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਮਿਲੀ ਸ਼ਿਕਾਇਤ ਦੇ ਆਧਾਰ ਤੇ ਨਾਇਬ ਤਹਿਸੀਲਦਾਰ ਬਾਘਾਪੁਰਾਣਾ ਪਵਨ ਗੁਲਾਟੀ ਵੱਲੋਂ ਪਿੰਡ ਲੰਡੇ ਵਿਖੇ ਇੱਕ ਵਿਕਟੋਰੀਅਸ ਨਾਮ ਦੇ ਆਈਲੈਟਸ ਸੈਂਟਰ ਉੱਪਰ ਛਾਪਾ ਮਾਰਿਅ ਗਿਆ ਅਤੇ ਮੌਕੇ ਤੇ ਪਾਇਆ ਕਿ ਉੱਥੇ ਕਰੋਨਾ ਦੀਆਂ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ। ਸੈਂਟਰ ਵਿੱਚ ਬੱਚੇ ਅਤੇ ਅਧਿਆਪਕ ਬਿਨ੍ਹਾਂ ਮਾਸਕ ਤੋਂ ਪਾਏ ਗਏ।
ਇਸ ਬਾਰੇ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਬਾਘਾਪੁਰਾਣਾ ਸ੍ਰੀ ਪਵਨ ਗੁਲਾਟੀ ਨੇ ਦੱਸਿਆ ਕਿ ਇਸ ਸੈਂਟਰ ਦੇ ਮਾਲਕ ਵਿਰੁੱਧ ਮੁਕੱਦਮਾ ਨੰਬਰ 2 ਮਿਤੀ 12.1.2022 ਅ/ਧ 188 ਆਈ.ਪੀ.ਸੀ., 51-60 ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸ੍ਰੀ ਪਵਨ ਗੁਲਾਟੀ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਰੋਨਾ ਵਾਈਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਪਾਬੰਦੀਆਂ ਨੂੰ ਅਣਗੌਲਿਆਂ ਨਾ ਕਰਨ ਕਿਉਂਕਿ ਅਜਿਹਾ ਕਰਨ ਨਾਲ ਉਹ ਆਪਣੇ ਨਾਲ ਨਾਲ ਦੂਸਰਿਆਂ ਦੀ ਵੀ ਜਾਨ ਜੋਖਮ ਵਿੱਚ ਪਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਛਾਪੇਮਾਰੀ ਜਾਰੀ ਰਹੇਗੀ ਅਤੇ ਕਰੋਨਾ ਨਿਯਮਾਂ ਦੀ ਉਲੰਘਣਾ ਕਰਨਾ ਵਾਲੇ ਲੋਕਾਂ ਜਾਂ ਅਦਾਰਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਆਦਰਸ਼ ਚੋਣ ਜਾਬਤੇ ਦੀ ਕੀਤੀ ਜਾਵੇ ਸਖ਼ਤੀ ਨਾਲ ਪਾਲਣਾ : ਜ਼ਿਲ੍ਹਾ ਚੋਣ ਅਫ਼ਸਰ
3 deaths and 20 injured in the Guwahati-Bikaner Express derailment in Jalpaiguri, West Bengal: Indian Railways