ਬੈਂਕ ’ਚ ਡਾਕਾ, ਤਿੰਨ ਹਥਿਆਰਬੰਦ ਨਕਾਬਪੋਸ਼ਾਂ ਨੇ ਲੁੱਟੀ 30 ਲੱਖ ਰੁਪਏ ਦੇ ਕਰੀਬ ਨਗਦੀ

ਤਰਨਤਾਰਨ: ਤਰਨਤਾਰਨ ਜ਼ਿਲ੍ਹੇ ਦੇ ਕਸਬਾ ਨੌਸ਼ਹਿਰਾ ਪਨੂੰਆਂ ਵਿਖੇ ਸਥਿਤ ਐੱਚਡੀਐੱਫਸੀ ਬੈਂਕ (HDFC Bank) ‘ਚ ਦੁਪਹਿਰ ਕਰੀਬ 2 ਵਜੇ ਤਿੰਨ ਹਥਿਆਰਬੰਦ ਨਕਾਬਪੋਸ਼ਾਂ ਨੇ ਡਾਕਾ ਮਾਰਦਿਆਂ ਲੱਖਾਂ ਦੀ ਨਕਦੀ ਲੁੱਟ ਲਈ। ਜਦੋਂਕਿ ਲੁਟੇਰੇ ਸਟਾਫ ਦੇ ਮੋਬਾਈਲ ਫੋਨ, ਮਹਿਲਾ ਕਰਮਚਾਰੀ ਦੀ ਸੋਨੀ ਦੀ ਚੈਨ ਅਤੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਲੈ ਗਏ। ਲੁੱਟੀ ਗਈ ਰਾਸ਼ੀ ਬਾਰੇ ਬੇਸ਼ੱਕ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਅਜੇ ਨਹੀਂ ਕੀਤੀ ਗਈ ਪਰ ਅੰਦਾਜਾ 30 ਲੱਖ ਦੇ ਕਰੀਬ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਵਿਧਾਨ ਸਭਾ ਚੋਣਾਂ ਤੋਂ ਇਕ ਦਿਨ ਪਹਿਲਾਂ ਹੋਈ ਲੁੱਟ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 2 ਵਜੇ ਦੋ ਸਪਲੈਂਡਰ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਤਿੰਨ ਵਿਅਕਤੀ ਆਏ ਜਿਨ੍ਹਾਂ ਨੇ ਆਪਣੇ ਮੂੰਹ ’ਤੇ ਮਾਸਕ ਪਾਏ ਹੋਏ ਸਨ। ਦੋ ਮੋਨੇ ਤੇ ਇਕ ਸਰਦਾਰ ਦੱਸੇ ਜਾਂਦੇ ਉਕਤ ਲੋਕਾਂ ਨੇ ਪਿਸਤੌਲ ਦੀ ਨੋਕ ’ਤੇ ਸਭ ਤੋਂ ਪਹਿਲਾਂ ਉਥੇ ਤਾਇਨਾਤ ਗਾਰਡ ਦੀ ਬੰਦੂਕ ਖੋਹੀ ਅਤੇ ਫਿਰ ਕੈਸ਼ੀਅਰ ਦੇ ਕਾਉਟਰ ’ਤੇ ਜਾ ਕੇ ਨਕਦੀ ਇਕ ਬੈਗ ਵਿਚ ਪਾ ਲਈ। ਉਨ੍ਹਾਂ ਨੇ ਉਥੇ ਤਾਇਨਾਤ ਮਹਿਲਾ ਕਰਮਚਾਰੀ ਦੀ ਸੋਨੀ ਚੈਨ ਝਪਟਣ ਤੋਂ ਇਲਾਵਾ ਕੁਝ ਕਰਮਚਾਰੀਆਂ ਦੇ ਮੋਬਾਈਲ ਫੋਨ ਵੀ ਖੋਹ ਲਏ। ਜਾਂਦੇ-ਜਾਂਦੇ ਉਕਤ ਲੁਟੇਰੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲਾਹ ਕੇ ਲੈ ਗਏ। ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ’ਤੇ ਚੌਂਕੀ ਨੌਸ਼ਹਿਰਾ ਪਨੂੰਆਂ ਅਤੇ ਥਾਣਾ ਸਰਹਾਲੀ ਦੀ ਪੁਲਿਸ ਪਹੁੰਚੀ ਜਦੋਂਕਿ ਡੀਐੱਸਪੀ ਪੱਟੀ ਮਨਿੰਦਰ ਸਿੰਘ ਵੀ ਘਟਨਾ ਸਥਾਨ ’ਤੇ ਪੁੱਜ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਬੈਂਕ ਵੱਲੋਂ ਨਕਦੀ ਬਾਰੇ ਕੋਈ ਅਧਿਕਾਰਤ ਤੌਰ ’ਤੇ ਪੁਸ਼ਟੀ ਅਜੇ ਨਹੀਂ ਕੀਤੀ ਗਈ ਹੈ ਅਤੇ ਅਧਿਕਾਰੀ ਬੈਂਕ ਦੇ ਦਰਵਾਜ਼ੇ ਬੰਦ ਕਰਕੇ ਬਰੀਕੀ ਨਾਲ ਜਾਂਚ ਕਰ ਰਹੇ ਹਨ।

ਵੋਟਰ ਸ਼ਨਾਖ਼ਤੀ ਕਾਰਡ ਨਾ ਹੋਣ ਦੀ ਸੂਰਤ 'ਚ ਹੇਠ ਲਿਖੇ ਤਰੀਕੇ ਪਾ ਸਕਦੇ ਹੋ ਵੋਟ
Report regarding alleged firing incident at Naruana road, Bathinda