ਲਾਲੂ ਪ੍ਰਸ਼ਾਦ ਯਾਦਵ ਨੂੰ ਚਾਰਾ ਘੋਟਾਲਾ ਵਿੱਚ 5 ਸਾਲ ਦੀ ਕੈਦ, 60 ਲੱਖ ਜੁਰਮਾਨਾ

ਚਾਰਾ ਘੁਟਾਲਾ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੰਜਵੇਂ ਕੇਸ ਵਿੱਚ ਲਾਲੂ ਪ੍ਰਸਾਦ ਯਾਦਵ ਨੂੰ ਪੰਜ ਸਾਲ ਦੀ ਕੈਦ ਅਤੇ 60 ਲੱਖ ਰੁਪਏ ਦਾ ਜੁਰਮਾਨਾ ਦੀ ਸਜਾ ਸੁਣਾਈ ਹੈ। ਇਸ ਫੈਸਲੇ ਤੋਂ ਬਾਅਦ ਉਸ ਨੂੰ ਸੱਤਵੀਂ ਵਾਰ ਜੇਲ੍ਹ ਜਾਣਾ ਪਵੇਗਾ। ਹਾਲਾਂਕਿ ਇਸੇ ਮਾਮਲੇ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਨੇ ਬੀਮਾਰੀ ਕਾਰਨ ਉਨ੍ਹਾਂ ਨੂੰ ਜੇਲ ਦੀ ਬਜਾਏ ਹਸਪਤਾਲ ਭੇਜਣ ਲਈ ਅਦਾਲਤ ‘ਚ ਪਟੀਸ਼ਨ ਵੀ ਪਾਈ ਸੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਕਿਹਾ ਹੈ ਕਿ ਉਹ ਇਸ ਫ਼ੈਸਲੇ ਖ਼ਿਲਾਫ਼ ਹਾਈ ਕੋਰਟ ਵਿੱਚ ਅਪੀਲ ਕਰਨਗੇ। ਇਸ ਤੋਂ ਪਹਿਲਾਂ ਲਾਲੂ ਪ੍ਰਸਾਦ ਯਾਦਵ ਹੋਰ ਮਾਮਲਿਆਂ ਵਿੱਚ ਵੀ ਦੋਸ਼ੀ ਪਾਏ ਜਾ ਚੁੱਕੇ ਹਨ। ਇੰਨਾ ਹੀ ਨਹੀਂ ਚਾਰਾ ਘੁਟਾਲੇ ‘ਚ ਸੀਬੀਆਈ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਉਸ ‘ਤੇ ਮਨੀ ਲਾਂਡਰਿੰਗ ਦੇ ਦੋ ਮਾਮਲੇ ਦਰਜ ਕੀਤੇ ਹਨ।

ਆਓ ਜਾਣੀਏ ਕੀ ਹੈ ਸਾਰਾ ਮਾਮਲਾ

ਇਹ ਮਾਮਲਾ ਕਰੀਬ 23 ਸਾਲ ਪੁਰਾਣਾ ਹੈ। 1990 ਤੋਂ 1995 ਦਰਮਿਆਨ ਝਾਰਖੰਡ ਦੇ ਦੋਰਾਂਡਾ ਵਿੱਚ ਖ਼ਜ਼ਾਨੇ ਵਿੱਚੋਂ 139.35 ਕਰੋੜ ਰੁਪਏ ਦੀ ਗ਼ੈਰਕਾਨੂੰਨੀ ਨਿਕਾਸੀ ਕੀਤੀ ਗਈ। ਇਸ ਮਾਮਲੇ ਵਿੱਚ ਸੀਬੀਆਈ ਵਿੱਚ ਬਹਿਸ 29 ਜਨਵਰੀ ਨੂੰ ਪੂਰੀ ਹੋ ਗਈ ਸੀ। ਲਾਲੂ ਇਸ ਤੋਂ ਪਹਿਲਾਂ ਚਾਰ ਮਾਮਲਿਆਂ ਵਿੱਚ ਸਜ਼ਾ ਕੱਟ ਚੁੱਕੇ ਹਨ। ਉਹ ਜ਼ਮਾਨਤ ‘ਤੇ ਬਾਹਰ ਸੀ, ਪਰ ਪਿਛਲੇ ਹਫ਼ਤੇ ਪੰਜਵੇਂ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਬੈਂਕ ਭਾਗਲਪੁਰ ਖਜ਼ਾਨੇ ਤੋਂ ਗੈਰ-ਕਾਨੂੰਨੀ ਢੰਗ ਨਾਲ ਪੈਸੇ ਕਢਵਾਉਣ ਨਾਲ ਸਬੰਧਤ ਇਕ ਹੋਰ ਮਾਮਲਾ ਪਟਨਾ ਦੀ ਸੀਬੀਆਈ ਅਦਾਲਤ ਵਿਚ ਵਿਚਾਰ ਅਧੀਨ ਹੈ।

ਬਠਿੰਡਾ 'ਚ 76.20 ਫ਼ੀਸਦੀ ਵੋਟਿੰਗ
ਭਾਸ਼ਾ ਵਿਭਾਗ ਮੋਗਾ ਵੱਲੋਂ ਕੌਮਾਂਤਰੀ ਮਾਂ-ਬੋਲੀ ਦਿਵਸ ਦਾ ਆਯੋਜਨ