ਹੁਣ ਸਰਹੱਦਾਂ ਦੀ ਰਾਖੀ ਕਰਨਗੇ ਰੋਬੋਟ – Robots will now guard the borders

ਨਵੀਂ ਦਿੱਲੀ: ਕੇਂਦਰੀ ਸਰਹੱਦੀ ਬਲ (ਬੀ.ਐੱਸ.ਐੱਫ.) ਨੇ ਇਸ ਦਿਸ਼ਾ 'ਚ ਕਦਮ ਵਧਾਇਆ ਹੈ ਤਾਂ ਕਿ ਦੇਸ਼ ਦੀ ਸਰਹੱਦ 'ਤੇ ਅੱਤਵਾਦੀਆਂ ਦੀ ਘੁਸਪੈਠ ਨੂੰ ਪੂਰੀ ਤਰ੍ਹਾਂ ਨਾਲ ਰੋਕਿਆ ਜਾਵੇ। ਪੰਜਾਬ 'ਚ ਸਰਹੱਦ 'ਤੇ ਨਿਗਰਾਨੀ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਦੋ ਰੋਬੋਟ ਤਾਇਨਾਤ ਕੀਤੇ ਗਏ ਹਨ। ਰੋਬੋਟ ਰਾਤ ਨੂੰ ਬਾਰਡਰ ਦੀ ਨਿਗਰਾਨੀ ਕਰਦੇ ਹਨ। ਕਿਸੇ ਵੀ ਗਤੀਵਿਧੀ ਦੀ ਸੂਰਤ ਵਿੱਚ ਬੀਐਸਐਫ ਨੂੰ ਚੌਕਸ ਕਰ ਦਿੱਤਾ ਜਾਂਦਾ ਹੈ। ਸ਼ੁਰੂਆਤ ਵਿੱਚ ਦੋ ਰੋਬੋਟਾਂ ਰਾਹੀਂ ਸਰਹੱਦੀ ਸੁਰੱਖਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਜਲਦੀ ਹੀ ਪੂਰੀ ਸਫ਼ਲਤਾ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਸਰਹੱਦਾਂ 'ਤੇ ਇਸੇ ਤਰ੍ਹਾਂ ਦੀ ਨਿਗਰਾਨੀ ਦਾ ਪ੍ਰਬੰਧ ਕੀਤਾ ਜਾਵੇਗਾ। ਇਹ ਰੋਬੋਟ ਨੋਇਡਾ ਸਥਿਤ ਰੈਗਾਰਡ ਨੈੱਟਵਰਕ ਸੋਲਿਊਸ਼ਨਜ਼ ਅਤੇ ਡੀਟਾਊਨ ਰੋਬੋਟਿਕਸ ਕੰਪਨੀ ਦਾ ਸਾਂਝਾ ਉੱਦਮ ਹੈ। 95 ਫੀਸਦੀ ਤੱਕ ਮੇਕ ਇਨ ਇੰਡੀਆ ਉਤਪਾਦਾਂ ਤੋਂ ਬਣੇ ਇਹਨਾਂ ਰੋਬੋਟਾਂ ਵਿੱਚ ਸਿਰਫ਼ ਚਿੱਪਾਂ ਕੋਰੀਆ ਦੀਆਂ ਵਰਤੀਆਂ ਗਈਆਂ ਹਨ। 

ਫਾਜ਼ਿਲਕਾ: ਈ. ਵੀ. ਐਮ. ਸਟਰੋਂਗ ਰੂਮ ਸੈਂਟਰ ਵਿੱਚ ਚੱਲੀ ਗੋਲੀ, ਸਬ-ਇੰਸਪੈਕਟਰ ਦੀ ਮੌਤ
ਅਮ੍ਰਿਤਸਰ: ਬੀ.ਐਸ.ਐਫ ਦੇ ਜਵਾਨ ਨੇ ਅੰਨ੍ਹੇਵਾਹ ਕੀਤੀ ਫਾਇਰਿੰਗ, 5 ਜਵਾਨਾਂ ਦੀ ਮੌਤ