ਅਮ੍ਰਿਤਸਰ: ਬੀ.ਐਸ.ਐਫ ਦੇ ਜਵਾਨ ਨੇ ਅੰਨ੍ਹੇਵਾਹ ਕੀਤੀ ਫਾਇਰਿੰਗ, 5 ਜਵਾਨਾਂ ਦੀ ਮੌਤ

ਬੀਐਸਐਫ ਦੇ ਹੈੱਡ ਕੁਆਰਟਰ ਖਾਸਾ ਵਿਖੇ ਡਿਊਟੀ ਵੱਧ ਲਏ ਜਾਣ ਤੇ ਜਵਾਨ ਨੇ ਚਲਾਈਆਂ ਗੋਲੀਆਂ ਡਿਊਟੀ ਤੇ ਤਾਇਨਾਤ 5 ਜਵਾਨਾਂ ਦੀ ਮੌਤ 6 ਜ਼ਖਮੀ

ਅੰਮ੍ਰਿਤਸਰ ਦੇ ਬੀ ਐੱਸ ਐੱਫ ਸੈਕਟਰ ਖਾਸਾ ਅਟਾਰੀ ਰੋਡ ਵਿਖੇ ਡਿਊਟੀ ਤੇ ਤਾਇਨਾਤ ਇਕ ਜਵਾਨ ਨੇ ਡਿਊਟੀ ਵੱਧ ਲਏ ਜਾਣ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਡਿਊਟੀ ਤੇ ਤਾਇਨਾਤ 5 ਜਵਾਨਾਂ ਨੂੰ ਮੌਕੇ ਤੇ ਮਾਰ ਦਿੱਤਾ ਤੇ 6 ਬੀਐਸਐਫ਼ ਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ। ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਦੇ ਅੰਮ੍ਰਿਤਸਰ ਮੁੱਖ ਦਫ਼ਤਰ ਖਾਸਾ ਅਟਾਰੀ ਰੋਡ ਤੇ ਸਥਿਤ ਬੀਐਸਐਫ ਦੀ ਬਟਾਲੀਅਨ 144 ਵਿਖੇ ਹੈੱਡ ਕਾਂਸਟੇਬਲ ਦੀ ਡਿਊਟੀ ਨਿਭਾ ਰਹੇ ਜਵਾਨ ਸਤੁੱਪਾ ਮਹਾਰਾਸ਼ਟਰ ਜੋ ਕਿ ਇੱਥੇ ਡਿਊਟੀ ਤੇ ਤਾਇਨਾਤ ਸੀ ਜਿਸ ਨੇ ਆਪਣੀ ਡਿਊਟੀ ਦੌਰਾਨ ਰਾਈਫਲ ਵਿਚੋਂ ਲਗਾਤਾਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਡਿਊਟੀ ਤੇ ਤਾਇਨਾਤ ਜਵਾਨਾਂ ਨੂੰ ਗੋਲੀਆਂ ਲੱਗੀਆਂ ਜਿਸ ਦੇ ਸਿੱਟੇ ਵਜੋਂ ਦੋ ਜਵਾਨ ਮੌਕੇ ਤੇ ਮਾਰੇ ਗਏ , 3 ਜਵਾਨ ਹਸਪਤਾਲ ਚ ਇਲਾਜ ਦੌਰਾਨ ਦਮ ਤੋੜ ਗਏ ਤੇ 6 ਜਵਾਨ ਗੰਭੀਰ ਰੂਪ ਵਿੱਚ ਗੋਲੀਆਂ ਵੱਜਣ ਕਾਰਨ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਤੇ ਇਕ ਹੋਰ ਨਿਜੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਵੱਧ ਡਿਊਟੀ ਲਏ ਜਾਣ ਤੋਂ ਸਤਾਏ ਜ਼ੁਬਾਨ ਸੁਤਪਾ ਨੇ ਇਹ ਫੈਸਲਾ ਅੱਕ ਕੇ ਲਿਆ ਤੇ ਆਪਣੀ ਡਿਊਟੀ ਰਾਈਫਲ ਨਾਲ ਇਸ ਘਟਨਾ ਨੂੰ ਇਲਜ਼ਾਮ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਗੋਲੀਆਂ ਚਲਾਉਣ ਵਾਲਾ ਜੁਆਨ ਲਗਾਤਾਰ ਆਪਣੇ ਖਾਸਾ ਕੈਂਪ ਵਿੱਚ ਫਾਇਰਿੰਗ ਕਰਦਾ ਹੋਇਆ ਲੰਮਾ ਸਮਾਂ ਭੱਜਦਾ ਰਿਹਾ ਜਿੱਥੇ ਉਸ ਨੂੰ ਇਕ ਬੀਐਸਐਫ ਦੇ ਅਫ਼ਸਰ ਦੀ ਗੱਡੀ ਮਿਲੀ ਤੇ ਉਸਨੇ ਅਫ਼ਸਰ ਦੀ ਗੱਡੀ ਤੇ ਵੀ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਨਾਲ ਅਫ਼ਸਰ ਦੀ ਜਾਨ ਵਾਲ ਵਾਲ ਬਚ ਗਈ ਉਪਰੰਤ ਦੋਸ਼ੀ ਬੀਐਸਐਫ ਦੇ ਜਵਾਨ ਨੇ ਬੀਐਸਐਫ ਦੇ ਹੈੱਡਕੁਆਰਟਰ ਵਿਖੇ ਸਥਿਤ ਹਸਪਤਾਲ ਦੇ ਨਜ਼ਦੀਕ ਜਾ ਕੇ ਆਪਣੇ ਆਪ ਨੂੰ ਵੀ ਗੋਲੀਆਂ ਮਾਰ ਲਈਆਂ ਜਿਸ ਦੇ ਸਿੱਟੇ ਵਜੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਵਾਲਾ ਜਵਾਨ ਵੀ ਬਾਦ ਚ ਦਮ ਤੋੜ ਗਿਆ। ਜ਼ਖ਼ਮੀ ਹੋਏ ਸਾਰੇ ਬੀਐਸਐਫ ਜਵਾਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਅੰਮ੍ਰਿਤਸਰ ਵਿਖੇ ਪਹੁੰਚਾਇਆ ਗਿਆ ਹੈ।

ਹੁਣ ਸਰਹੱਦਾਂ ਦੀ ਰਾਖੀ ਕਰਨਗੇ ਰੋਬੋਟ - Robots will now guard the borders
SAD fought valiantly against an unprecedented wave, said Sukhbir Badal