ਗਰਮੀ ਦੀਆਂ ਛੁੱਟੀਆਂ ਹਰ ਸਾਲ ਹੁੰਦੀਆਂ ਹਨ ਪਰ ਪੰਜਾਬ ਦੀ ਨਵੀਂ ਬਣੀ ਸਰਕਾਰ ਛੁੱਟੀਆਂ ਨੂੰ ਲੈ ਕੇ ਚੰਗੀ ਭੰਬਲਭੂਸੇ ਵਿੱਚ ਫਸੀ ਨਜ਼ਰ ਆ ਰਹੀ ਹੈ। ਪਹਿਲਾਂ ਪੰਜਾਬ ਦੇ ਸਕੂਲਾਂ ਵਿੱਚ 15 ਮਈ ਤੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਗਰਮੀ ਜਿਆਦਾ ਹੈ ਇਸ ਕਰਕੇ ਬੱਚਿਆਂ ਨੂੰ ਛੁੱਟੀਆਂ ਜਲਦੀ ਕਰ ਰਹੇ ਹਾਂ ਪਰ ਹੁਣ ਜਦੋਂ ਸੱਚੀ ਮੁੱਚੀ ਗਰਮੀ 47 ਡਿਗਰੀ ਤੋਂ ਪਾਰ ਹੋ ਗਈ ਅਤੇ ਆਉਂਦੇ ਦਿਨੀਂ 50 ਡਿਗਰੀ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤਾਂ ਛੁੱਟੀਆਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਹੁਣ ਛੁੱਟੀਆਂ 1 ਜੂਨ ਤੋਂ ਕਰਨ ਦੇ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ। ਇਸ ਸਭ ਵਿੱਚ ਸਰਕਾਰੀ ਸਕੂਲਾਂ ਦੇ ਮਾਸਟਰਾਂ ਦੀ ਹਾਲਤ ਖਰਾਬ ਹੋ ਗਈ। ਪੰਜਾਬ ਦੇ ਸਕੂਲਾਂ ਦੀਆਂ ਇਮਾਰਤਾਂ ਬਾਰੇ ਤਾਂ ਸਾਰੇ ਭਲੀ ਭਾਂਤੀ ਜਾਣੂ ਹੀ ਨੇ, ਪੰਜਾਬ ਦੀ ਜਨਤਾ ਦੇ ਨਾਲ ਨਾਲ ਸੂਬੇ ਦੇ ਮੁੱਖ ਮੰਤਰੀ ਸਾਹਿਬ ਵੀ ਅਕਸਰ ਸਕੂਲਾਂ ਬਾਰੇ ਬੋਲਦੇ ਰਹਿੰਦੇ ਨੇ। ਅਤੇ ਪੰਜਾਬ ਦੇ ਨਸ਼ੇੜੀਆਂ ਦੇ ਕਾਰੇ ਵੀ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਇਹ ਨਸ਼ੇੜੀ ਤਾਂ ਸੀਵਰੇਜਾਂ ਦੇ ਢੱਕਣ, ਪਾਰਕਾਂ ਦੇ ਝੂਲੇ ਅਤੇ ਸੜਕਾਂ ਦੀਆਂ ਗ੍ਰਿਲਾਂ ਤੱਕ ਚੋਰੀ ਕਰਕੇ ਵੇਚ ਚੁੱਕੇ ਹਨ। ਹੁਣ ਅਜਿਹੇ ਵਿੱਚ ਸਕੂਲਾਂ ਦੇ ਮਾਸਟਰਾਂ ਨੂੰ ਨਵੀਂ ਬਿਪਤਾ ਪੈ ਗਈ। ਪੁਰਾਣੇ ਹੁਕਮਾਂ ਅਨੁਸਾਰ ਛੁੱਟੀਆਂ 15 ਮਈ ਨੂੰ ਹੋਣੀਆਂ ਸੀ ਤਾਂ ਕਰਕੇ ਮਾਸਟਰਾਂ ਨੇ ਸਕੂਲਾਂ ਵਿੱਚ ਪਿਆ ਕੀਮਤੀ ਸਮਾਨ ਜਿਵੇਂ ਕਿ ਕੰਪਿਊਟਰ, ਪ੍ਰਾਜੈਕਟਰ, ਆਰ.ਓ. ਸਿਸਟਮ, ਸਮਾਰਟ ਬੋਰਡ ਵਗੈਰਾ ਸੁਰੱਖਿਅਤ ਸਥਾਨਾਂ ‘ਤੇ ਲਿਜਾ ਕੇ ਰੱਖਿਆ। ਮਾਸਟਰ ਇਸ ਕੰਮ ‘ਤੇ ਪਿਛਲੇ ਤਿੰਨ ਦਿਨਾਂ ਦੇ ਲੱਗੇ ਹੋਏ ਨੇ, ਕਿਸੇ ਨੇ ਸਮਾਨ ਸਰਪੰਚ ਦੇ ਘਰ ਰੱਖਿਆ, ਕਿਸੇ ਨੇ ਗੁਰਦੁਆਰਾ ਸਾਹਿਬ ਅਤੇ ਕਿਸੇ ਨੇ ਆਵਦੇ ਘਰ ਲਿਜਾ ਕੇ ਰੱਖਿਆ ਤਾਂ ਜੋ ਬੱਚਿਆਂ ਦੀ ਪੜ੍ਹਾਈ ਲਈ ਦਿੱਤਾ ਇਹ ਸਰਕਾਰੀ ਸਮਾਨ ਚੋਰਾਂ ਤੋਂ ਬਚਾਇਆ ਜਾ ਸਕੇ। ਥੱਕੇ ਟੁੱਟੇ ਮਾਸਟਰਾਂ ਨੇ ਹਾਲੇ ਘਰ ਜਾ ਕੇ ਰੋਟੀ ਵੀ ਨਹੀਂ ਖਾਧੀ ਸੀ ਕਿ ਆਹ 1 ਜੂਨ ਵਾਲਾ ਨਵਾਂ ਫਰਮਾਨ ਆ ਗਿਆ। ਹੁਣ ਕੱਲ੍ਹ ਨੂੰ ਦੁਬਾਰਾ ਇਹ ਸਮਾਨ ਮਾਸਟਰਾਂ ਨੂੰ ਸਕੂਲਾਂ ਵਿੱਚ ਪਹੁੰਚਦਾ ਕਰਨਾ ਪੈਣਾ ਹੈ ਤਾਂ ਕਿ 15 ਦਿਨ ਹੋਰ ਕਲਾਸਾਂ ਲਗਾਈਆਂ ਜਾ ਸਕਣ। ਸਰਕਾਰ ਨੇ ਸਕੂਲਾਂ ਨੂੰ ਸਮਾਨ ਤਾਂ ਦੇ ਦਿੱਤਾ ਪਰ ਸਮਾਨ ਦੀ ਰੱਖਿਆ ਲਈ ਸੁਰੱਖਿਆ ਕਰਮੀ ਸਕੂਲ ਕੋਲ ਇੱਕ ਵੀ ਨੀ ਹੁੰਦਾ। ਇਹ ਕੰਮ ਮਾਸਟਰਾਂ ਨੂੰ ਹਰੇਕ ਲੰਬੀਆਂ ਛੁੱਟੀਆਂ ਸਮੇਂ ਕਰਨਾ ਪੈਂਦਾ ਹੈ ਅਤੇ ਦੂਜੇ ਪਾਸੇ ਮੁੱਖ ਮੰਤਰੀ ਸਾਹਬ ਕਹਿੰਦੇ ਹਨ ਮਾਸਟਰਾਂ ਤੋਂ ਪੜ੍ਹਾਉਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ – ਅੰਮ੍ਰਿਤ ਜੱਸਲ
Like this:
Like Loading...
Related
ਸਕੂਲਾਂ ਦੀਆਂ ਛੁੱਟੀਆਂ ਦਾ ਭੰਬਲਭੂਸਾ ਅਤੇ ਮਾਸਟਰਾਂ ਦੀ ਦੁਰਦਿਸ਼ਾ–

Share this:
Like this:
Related