ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋ 29 ਸਤੰਬਰ ਨੂੰ ਬਠਿੰਡਾ ਵਿਖੇ ਲਗਾਇਆ ਜਾਵੇਗਾ ਕਿਸਾਨ ਮੇਲਾ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਲਗਾਏ ਜਾਂਦੇ ਸਾਉਣੀ ਦੇ ਮੇਲਿਆਂ ਦੀ ਲੜੀ ਤਹਿਤ 23 ਅਤੇ 24 ਸਤੰਬਰ ਨੂੰ ਲੁਧਿਆਣਾ ਅਤੇ ਆਖ਼ਰੀ ਮੇਲਾ 29 ਸਤੰਬਰ 2022 ਨੂੰ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਲਗਾਇਆ ਜਾ ਰਿਹਾ ਹੈ।ਇਹ ਜਾਣਕਾਰੀ ਨਿਰਦੇਸ਼ਕ ਖੇਤਰੀ ਖੋਜ ਕੇਂਦਰ ਬਠਿੰਡਾ ਡਾ. ਪਰਮਜੀਤ ਸਿੰਘ ਨੇ ਸਾਂਝੀ ਕੀਤੀ।

ਨਿਰਦੇਸ਼ਕ ਖੇਤਰੀ ਖੋਜ ਕੇਂਦਰ ਬਠਿੰਡਾ ਡਾ. ਪਰਮਜੀਤ ਸਿੰਘ ਨੇ ਇਨ੍ਹਾਂ ਮੇਲਿਆਂ ਦੀ ਤਿਆਰੀ ਸਬੰਧੀ ਖੋਜ ਕੇਂਦਰ ਵਿਖੇ ਹੋਈ ਮੀਟਿੰਗ ਵਿੱਚ ਮੇਲੇ ਦੇ ਮੁੱਖ ਆਕਰਸ਼ਨ ਖੋਜ ਤਜਰਬੇ, ਪ੍ਰਦਰਸ਼ਨੀ ਪਲਾਂਟ, ਬੀਜਾਂ ਤੇ ਪੌਦਿਆਂ ਦੀ ਵਿਕਰੀ ਅਤੇ ਖੇਤੀ ਮਸ਼ੀਨਰੀ ਆਦਿ ਦੀਆਂ ਸਟਾਲਾਂ ਅਤੇ ਤਕਨੀਕੀ ਸੈਸ਼ਨ ਬਾਰੇ ਵਿਚਾਰ-ਵਟਾਂਦਰਾ ਕੀਤਾ । ਮੀਟਿੰਗ ਦੌਰਾਨ ਇਹਨਾਂ ਮੇਲਿਆਂ ਦੀ ਤਿਆਰੀ ਸਬੰਧੀ ਵੱਖ-ਵੱਖ ਕਮੇਟੀਆਂ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਵੀ ਲਿਆ ਗਿਆ।

ਮੀਟਿੰਗ ਦੌਰਾਨ ਹਾੜ੍ਹੀ ਦੀਆਂ ਫ਼ਸਲਾਂ ਦੇ ਬੀਜਾਂ ਦੀ ਵਿਕਰੀ ਲਈ ਸੁਯੋਗ ਪ੍ਰਬੰਧ ਲਈ ਵਿਉਤਂਬੰਦੀ ਉਲੀਕੀ ਗਈ। ਇਸ ਤੋਂ ਇਲਾਵਾ ਡਾ. ਜਗਦੀਸ਼ ਗਰੋਵਰ, ਡਾ. ਕੇ.ਐਸ. ਸੇਖੋ, ਡਾ. ਅਵਤਾਰ ਸਿੰਘ ਤੋਂ ਇਲਾਵਾ ਵੱਖ-ਵੱਖ ਕਮੇਟੀਆਂ ਦੇ ਕਨਵੀਨਰਾਂ ਨੇ ਕਿਸਾਨ ਮੇਲੇ ਦੀ ਸਫ਼ਲਤਾ ਲਈ ਉਸਰੂ ਸੁਝਾਅ ਦਿੱਤੇ।

ਡਾ. ਪਰਮਜੀਤ ਸਿੰਘ ਨੇ ਮੇਲੇ ਦੇ ਉਦੇਸ਼ “ਕਿਸਾਨੀ, ਜਵਾਨੀ ਅਤੇ ਪੌਣ ਪਾਣੀ ਬਚਾਈਏ, ਆਓ ਰੰਗਲਾ ਪੰਜਾਬ ਬਣਾਈਏ” ਤਹਿਤ ਨੌਜਵਾਨ ਕਲੱਬਾਂ, ਗਰਾਮ ਪੰਚਾਇਤਾਂ ਅਤੇ ਸਮੂਹ ਕਿਸਾਨ ਵੀਰਾਂ ਨੂੰ ਪਰਿਵਾਰ ਸਮੇਤ ਸ਼ਿਰਕਤ ਕਰਨ ਦੀ ਅਪੀਲ ਕੀਤੀ।

 ਇਸ ਮੀਟਿੰਗ ਵਿੱਚ ਬਾਹਰਲੇ ਸਟੇਸ਼ਨਾਂ ਤੋਂ ਸਹਿਯੋਗੀ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਡਾ. ਐਨ.ਐਸ.ਧਾਲੀਵਾਲ, ਉਪ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਦਂਰ, ਬਠਿੰਡਾ ਡਾ ਗੁਰਦੀਪ ਸਿੰਘ ਅਤੇ ਜ਼ਿਲ੍ਹਾ ਪਸਾਰ ਮਾਹਿਰ, ਐਫ.ਏ.ਐਸ.ਸੀ. ਬਠਿੰਡਾ ਡਾ. ਏ.ਐਸ.ਸੰਧੂ ਉਚੇਚੇ ਤੌਰ ਤੇ ਸ਼ਾਮਿਲ ਹੋਏ।

ਖੇਡ ਵਿਭਾਗ ਵਿਚ ਕੋਚਾਂ ਦੀਆਂ 220 ਅਸਾਮੀਆਂ ਜਲਦ ਭਰੀਆਂ ਜਾਣਗੀਆਂ - ਗੁਰਮੀਤ ਸਿੰਘ ਮੀਤ ਹੇਅਰ
MRS-PTU NSS wing organized a Blood Donation camp-107 units of blood collected