ਕੈਰਮ ਬੋਰਡ ਅੰਡਰ-14 ‘ਚ ਮੌੜ ਮੰਡੀ ਤੇ ਬਾਸਕਿਟਬਾਲ ‘ਚ ਬਠਿੰਡਾ-1 ਦੇ ਬੱਚਿਆਂ ਨੇ ਮਾਰੀ ਬਾਜ਼ੀ

ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ੍ਰੀ ਮੇਵਾ ਸਿੰਘ ਸਿੱਧੂ ਦੀ ਸਰਪ੍ਰਸਤੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਇਕਬਾਲ ਸਿੰਘ ਬੁੱਟਰ ਦੀ ਅਗਵਾਈ ਅਤੇ ਡੀ.ਐੱਮ ਖੇਡਾਂ ਸ੍ਰੀ ਗੁਰਚਰਨ ਸਿੰਘ ਗਿੱਲ ਦੀ ਦੇਖ-ਰੇਖ ਵਿੱਚ ਕਰਵਾਈਆਂ ਜਾ ਰਹੀਆਂ 66ਵੀਂਆਂ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਅੱਜ ਪੂਰੇ ਦਿਲਚਸਪ ਮੁਕਾਬਲੇ ਹੋਏ।

         ਅੱਜ ਵੱਖ-ਵੱਖ ਗੇਮਾਂ ਦੇ ਕਰਵਾਏ ਗਏ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰਚਰਨ ਸਿੰਘ ਗਿੱਲ ਨੇ ਦੱਸਿਆ ਕਿ ਕੈਰਮ ਬੋਰਡ ਅੰਡਰ-14 ਮੁੰਡੇ ਵਿੱਚ ਮੌੜ ਮੰਡੀ ਨੇ ਪਹਿਲਾ, ਭੁੱਚੋ ਮੰਡੀ ਨੇ ਦੂਜਾ, ਅੰਡਰ-17 ਮੁੰਡੇ ਵਿੱਚ ਬਠਿੰਡਾ-2 ਨੇ ਪਹਿਲਾ, ਬਠਿੰਡਾ-1 ਨੇ ਦੂਜਾ, ਅੰਡਰ-19 ਵਿੱਚ ਭੁੱਚੋ ਨੇ ਪਹਿਲਾ, ਮੌੜ ਮੰਡੀ ਨੇ ਦੂਜਾ ਸਥਾਨ ਹਾਸਲ ਕੀਤਾ। 

          ਇਸੇ ਤਰ੍ਹਾਂ ਕੁਸ਼ਤੀਆਂ ਅੰਡਰ-14 (ਲੜਕਿਆਂ) 35 ਕਿਲੋ ਵਜ਼ਨ ਵਿੱਚ ਰਾਮ ਸਿੰਘ ਭੁੱਚੋ ਨੇ ਪਹਿਲਾ, ਪ੍ਰਲਾਦ ਸਿੰਘ ਤਲਵੰਡੀ ਸਾਬੋ ਨੇ ਦੂਜਾ, 68 ਕਿਲੋ ਵਜ਼ਨ ਵਿੱਚ ਗੁਰਸ਼ਾਨ ਸਿੰਘ ਮੌੜ ਨੇ ਪਹਿਲਾ, ਅਕਾਸ਼ਦੀਪ ਸਿੰਘ ਨੇ ਦੂਜਾ, 62 ਕਿਲੋ ਵਜ਼ਨ ਵਿੱਚ ਗਗਨਦੀਪ ਸਿੰਘ ਭਗਤਾ ਨੇ ਪਹਿਲਾ, ਹਰਮਨਪ੍ਰੀਤ ਸਿੰਘ ਮੌੜ ਨੇ ਦੂਜਾ, ਬਾਕਸਿੰਗ 42 ਕਿਲੋ ਵਜ਼ਨ ਵਿੱਚ ਭੁਪਿੰਦਰ ਸਿੰਘ ਮੌੜ ਨੇ ਪਹਿਲਾ, ਜਸਕਰਨ ਸਿੰਘ ਮੌੜ ਨੇ ਦੂਜਾ, 50 ਕਿਲੋ ਵਜ਼ਨ ਵਿੱਚ ਰਣਵੀਰ ਸਿੰਘ ਤਲਵੰਡੀ ਸਾਬੋ ਨੇ ਪਹਿਲਾ, ਗੁਰਕੀਰਤ ਸਿੰਘ ਮੌੜ ਨੇ ਦੂਜਾ, ਬਾਸਕਿਟਬਾਲ ਵਿੱਚ ਅੰਡਰ-17 ਵਿੱਚ ਬਠਿੰਡਾ-1 ਨੇ ਪਹਿਲਾ, ਬਠਿੰਡਾ-2 ਨੇ ਦੂਜਾ, ਅੰਡਰ-19 ਵਿੱਚ ਬਠਿੰਡਾ-1 ਨੇ ਪਹਿਲਾ, ਬਠਿੰਡਾ-2 ਨੇ ਦੂਜਾ, ਅੰਡਰ-14 ਵਿੱਚ ਬਠਿੰਡਾ-2 ਨੇ ਪਹਿਲਾ, ਬਠਿੰਡਾ-1 ਨੇ ਦੂਜਾ ਸਥਾਨ ਪ੍ਰਾਪਤ ਕੀਤਾ।

             ਇਸ ਮੌਕੇ ਲੈਕਚਰਾਰ ਨਾਜ਼ਰ ਸਿੰਘ ਜ਼ਿਲ੍ਹਾ ਸਕੱਤਰ ਖੇਡਾਂ, ਲੈਕਚਰਾਰ ਅਮਰਦੀਪ ਸਿੰਘ,  ਗੁਰਮੀਤ ਸਿੰਘ ਮਾਨ, ਗੁਰਮੀਤ ਸਿੰਘ ਰਾਮਗੜ੍ਹ ਭੂੰਦੜ, ਵਰਿੰਦਰ ਸਿੰਘ, ਗੁਰਿੰਦਰ ਸਿੰਘ  (ਸਾਰੇ ਬੀ.ਐਮ.ਖੇਡਾਂ ), ਲੈਕਚਰਾਰ ਮਨਦੀਪ ਕੌਰ, ਭੁਪਿੰਦਰ ਸਿੰਘ ਤੱਗੜ, ਬਲਵੀਰ ਸਿੰਘ ਕਮਾਂਡੋ, ਸੁਖਪਾਲ ਸਿੰਘ, ਹਰਵਿੰਦਰ ਸਿੰਘ ਬਰਾੜ, ਲੈਕਚਰਾਰ ਜਸਵੀਰ ਸਿੰਘ, ਰਾਜਿੰਦਰ ਸਿੰਘ, ਕੋਚ ਰਾਜਿੰਦਰ ਸਿੰਘ, ਮੀਨਾ ਕੁਮਾਰੀ, ਸੁਖਦੀਪ ਕੌਰ, ਰਾਜਪਾਲ ਸਿੰਘ, ਕੁਲਦੀਪ ਕੁਮਾਰ ਸ਼ਰਮਾ, ਅਮਰੀਕ ਰਾਣੀ, ਗੁਰਸ਼ਰਨ ਸਿੰਘ ਗੋਲਡੀ, ਕੁਲਦੀਪ ਸ਼ਰਮਾ, ਲੈਕਚਰਾਰ ਭਿੰਦਰਪਾਲ ਕੌਰ, ਸਰਜੀਵਨ ਕੁਮਾਰ, ਸਰੋਜ ਕੁਮਾਰੀ, ਸੁਖਜਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਲਾਲ ਸਿੰਘ, ਹਰਜੀਤਪਾਲ ਸਿੰਘ  ਹਾਜ਼ਰ ਆਦਿ ਸਨ।

ਪੰਡਿਤ ਦੀਨਦਿਆਲ ਉਪਾਧਿਆਏ ਮਾਨਵਵਾਦੀ ਅਤੇ ਅਸਾਧਾਰਨ ਦੂਰਅੰਦੇਸ਼ੀ ਸੋਚ ਦੇ ਮਲਿਕ ਸਨ - ਵੀਨੂੰ ਗੋਇਲ
NIA Raid in Bathinda