ਪੰਡਿਤ ਦੀਨਦਿਆਲ ਉਪਾਧਿਆਏ ਮਾਨਵਵਾਦੀ ਅਤੇ ਅਸਾਧਾਰਨ ਦੂਰਅੰਦੇਸ਼ੀ ਸੋਚ ਦੇ ਮਲਿਕ ਸਨ – ਵੀਨੂੰ ਗੋਇਲ

ਬਠਿੰਡਾ: ਪੰਡਿਤ ਦੀਨਦਿਆਲ ਉਪਾਧਿਆਏ ਇੱਕ ਮਾਨਵਵਾਦੀ ਅਤੇ ਅਸਾਧਾਰਨ ਦੂਰਅੰਦੇਸ਼ੀ ਵਿਅਕਤੀ ਸਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਅਤੇ ਭਾਜਪਾ ਆਗੂ ਪ੍ਰਿੰਸੀਪਲ ਵੀਨੂੰ ਗੋਇਲ ਨੇ ਪੰਡਿਤ ਦੀਨਦਿਆਲ ਉਪਾਧਿਆਏ ਜੀ ਦੇ 105ਵੇਂ ਜਨਮ ਦਿਨ ਮੌਕੇ ਰੱਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕੀਤਾ। ਬਠਿੰਡਾ ਦੇ ਬੀਬੀ ਵਾਲਾ ਰੋਡ ਵਿਖੇ ਰੱਖੇ ਇਸ ਸਮਾਗਮ ਮੌਕੇ ਜਨਸੰਘ ਦੇ ਸਾਬਕਾ ਪ੍ਰਧਾਨ ਅਤੇ ਸੰਘ ਪ੍ਰਚਾਰਕ ਪੰਡਿਤ ਦੀਨਦਿਆਲ ਉਪਾਧਿਆਏ ਨੂੰ ਭਾਜਪਾ ਨੇਤਾ ਸੁਖਪਾਲ ਸਰਾਂ, ਪ੍ਰਿੰਸੀਪਲ ਮੋਨਿਕਾ, ਚੌਧਰੀ ਪ੍ਰਤਾਪ ਸਿੰਘ, ਵਿਵੇਕ, ਕੇ.ਡੀ., ਸੰਦੀਪ ਅਤੇ ਪ੍ਰੋਫੈਸਰ ਐਨ.ਕੇ.ਗੋਸਾਈਂ ਸਮੇਤ ਵੱਡੀ ਗਿਣਤੀ ਭਾਜਪਾ ਵਰਕਰਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪ੍ਰੋਗਰਾਮ ਦੀ ਪ੍ਰਧਾਨਗੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਨੇ ਕੀਤੀ।ਇਸ ਦੌਰਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਵੀਨੂੰ ਗੋਇਲ ਨੇ ਕਿਹਾ ਕਿ ਸੇਵਾ ਪਖਵਾੜਾ ਦੇ ਨੌਵੇਂ ਦਿਨ ਦੇਸ਼ ਭਰ ਵਿੱਚ ਭਾਜਪਾ ਵਰਕਰਾਂ ਨੇ ਦੇਸ਼ ਦੀ ਰਾਜਨੀਤੀ ਦੇ ਅਖੰਡ ਮਾਨਵਵਾਦ ਅਤੇ ਅੰਤੋਦਿਆ ਦੇ ਫਲਸਫੇ ਨੂੰ ਦਰਸਾਉਣ ਵਾਲੇ ਪੰਡਿਤ ਦੀਨਦਿਆਲ ਉਪਾਧਿਆਏ ਜੀ ਦੇ ਜਨਮ ਦਿਨ ਨੂੰ ਸਮਰਪਣ ਦਿਵਸ ਵਜੋਂ ਮਨਾਇਆ ਗਿਆ ਹੈ। ਸਮਾਗਮ ‘ਚ ਮੌਜੂਦ ਮਹਿਮਾਨਾਂ ਨੇ ਭਾਰਤ ਮਾਤਾ ਨੂੰ ਨਮਨ ਕਰਦੇ ਹੋਏ ਪੰਡਿਤ ਦੀਨਦਿਆਲ ਜੀ ਦੀ ਮੂਰਤੀ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਪੁਨੀਤ ਸ਼ਰਮਾ ਵੱਲੋਂ ਦੇਸ਼ ਭਗਤੀ ਦਾ ਗੀਤ “ਐ ਮੇਰੇ ਵਤਨ ਕੇ ਲੋਗੋਂ” ਗਾਇਆ ਗਿਆ। ਇਸ ਦੌਰਾਨ ਯੁਵਾ ਮੋਰਚਾ ਤੋਂ ਆਸ਼ੂਤੋਸ਼ ਤਿਵਾੜੀ, ਪਰਮਿੰਦਰ ਕੌਰ, ਅਨੂੰ ਗਰਗ, ਦਿਨੇਸ਼ ਬਾਂਸਲ, ਡੀਐਨ ਗੋਇਲ, ਮਨੀਸ਼ ਸ਼ਰਮਾ, ਸੁਨੀਲ ਤ੍ਰਿਪਾਠੀ ਆਦਿ ਹਾਜ਼ਰ ਸਨ, ਜਿਨ੍ਹਾਂ ਵੱਲੋਂ ਪੰਡਿਤ ਦੀਨਦਿਆਲ ਉਪਾਧਿਆਏ ਜੀ ਦੀ ਮੂਰਤੀ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ।

ਕੰਬਾਈਨਾਂ ਸ਼ਾਮ 7 ਤੋਂ ਸਵੇਰੇ 10 ਵਜੇ ਤੱਕ ਚਲਾਉਣ ਉੱਤੇ ਪਾਬੰਦੀ--ਝੋਨੇ ਦੇ ਨਾੜ/ਪਰਾਲੀ/ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੇ ਵੀ ਰੋਕ
ਕੈਰਮ ਬੋਰਡ ਅੰਡਰ-14 'ਚ ਮੌੜ ਮੰਡੀ ਤੇ ਬਾਸਕਿਟਬਾਲ 'ਚ ਬਠਿੰਡਾ-1 ਦੇ ਬੱਚਿਆਂ ਨੇ ਮਾਰੀ ਬਾਜ਼ੀ