NIA Raid in Bathinda

NIA Raid in Bathinda: ਪੰਜਾਬ ‘ਚ ਮੰਗਲਵਾਰ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬਠਿੰਡਾ (Bathinda) ‘ਚ ਤਿੰਨ ਥਾਵਾਂ ‘ਤੇ ਛਾਪੇਮਾਰੀ ਕੀਤੀ। ਬਠਿੰਡਾ ਦੇ ਪਿੰਡ ਜੰਡੀਆਂ ਵਿੱਚ NIA ਨੇ ਛਾਪਾ ਮਾਰਿਆ। ਜਾਣਕਾਰੀ ਮੁਤਾਬਕ 25 ਤੋਂ ਵੱਧ ਲੋਕਾਂ ਦੀ ਟੀਮ ਨੇ ਕਬੱਡੀ ਕੋਚ ਜੱਗਾ ਜੰਡੀਆਂ ਦੇ ਘਰ ਛਾਪਾ ਮਾਰਿਆ। ਪਿੰਡ ਬਹਾਦਰਗੜ੍ਹ ਜੰਡੀਆਂ ਵਿੱਚ ਛਾਪੇਮਾਰੀ ਦੌਰਾਨ ਜੱਗਾ ਆਪਣੇ ਘਰ ਮੌਜੂਦ ਨਹੀਂ ਸੀ। ਉਹ ਆਪਣੇ ਪਰਿਵਾਰ ਨਾਲ ਸਾਲਾਸਰ ਗਿਆ ਹੋਇਆ ਸੀ। ਜਿਸ ਨੂੰ ਛਾਪੇਮਾਰੀ ਤੋਂ ਬਾਅਦ ਵਾਪਸ ਬੁਲਾ ਲਿਆ ਗਿਆ। ਇਸ ਤੋਂ ਇਲਾਵਾ ਪਿੰਡ ਕਰਾੜਵਾਲਾ ਵਿੱਚ ਗੈਂਗਸਟਰ ਜਾਮਨ ਸਿੰਘ ਦੇ ਘਰ ਛਾਪਾ ਮਾਰਿਆ ਗਿਆ ਹੈ। ਜਾਮਨ ਸਿੰਘ ਇਸ ਸਮੇਂ ਜੇਲ੍ਹ ਵਿੱਚ ਹੈ। ਇਸ ਤੋਂ ਇਲਾਵਾ ਬਠਿੰਡਾ ਸ਼ਹਿਰ ਦੇ ਭਾਗੂ ਰੋਡ ਉੱਪਰ ਰਹਿੰਦੇ ਇੱਕ ਵਕੀਲ ਦੇ ਘਰ ਵੀ NIA ਨੇ ਛਾਪਾ ਮਾਰਿਆ ਹੈ ਜੋ ਕਿ ਜੱਗੂ ਭਗਵਾਨਪੁਰੀਆ ਦਾ ਵਕੀਲ ਦੱਸਿਆ ਜਾ ਰਿਹਾ ਹੈ। ਇਹਨਾਂ ਛਾਪਿਆਂ ਦੇ ਦੌਰਾਨ NIA ਨੇ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨ ਅਤੇ ਘਰਾਂ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੇ ਡੀਵੀਆਰ ਆਪਣੇ ਕਬਜੇ ਵਿੱਚ ਲੈ ਲਏ ਹਨ।

ਕੈਰਮ ਬੋਰਡ ਅੰਡਰ-14 'ਚ ਮੌੜ ਮੰਡੀ ਤੇ ਬਾਸਕਿਟਬਾਲ 'ਚ ਬਠਿੰਡਾ-1 ਦੇ ਬੱਚਿਆਂ ਨੇ ਮਾਰੀ ਬਾਜ਼ੀ
Pakistan's EX. PM Imran Khan survives assassination attemptPakistan's EX. PM