NDTV ਵਿਕ ਗਿਆ, ਰਵੀਸ਼ ਕੁਮਾਰ ਨੇ ਅਸਤੀਫ਼ਾ ਦੇ ਦਿੱਤਾ । ਇਹ ਸਭ ਚਿੰਤਾ ਦਾ ਵਿਸ਼ਾ ਨਹੀਂ ਕਿਉਂ ਕਿ ਰਵੀਸ਼ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੈ। ਅਸਤੀਫ਼ੇ ਤੋਂ ਤੁਰੰਤ ਬਾਅਦ ਰਵੀਸ਼ ਦੇ ਯੂ-ਟਿਊਬ ਚੈਨਲ ਉੱਪਰ ਸਬਸਕ੍ਰਾਇਬਰ ਲਗਾਤਾਰ ਵਧ ਰਹੇ ਹਨ ਅਤੇ ਦੇਖਦੇ ਹੀ ਦੇਖਦੇ ਇਹ ਗਿਣਤੀ 1 ਮਿਲੀਅਨ ਤੋਂ ਪਾਰ ਹੋ ਚੁੱਕੀ ਹੈ। ਜਿੰਨੀੰ ਤਨਖਾਹ ਚੈਨਲ ਤੋਂ ਮਿਲਦੀ ਸੀ ਉਸ ਨਾਲੋਂ ਕਈ ਗੁਣਾਂ ਜਿਆਦਾ ਪੈਸਾ ਉਸਨੂੰ ਯੂ-ਟਿਊਬ, ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਵੈਬਸਾਇਟਾਂ ਤੋਂ ਆ ਜਾਣਾ ਹੈ। ਇਸ ਕਰਕੇ ਰਵੀਸ਼ ਦੀ ਆਮਦਨ ਜਾਂ ਭਵਿੱਖ ਤਾਂ ਚਿੰਤਾ ਦਾ ਵਿਸ਼ਾ ਬਿਲਕੁਲ ਵੀ ਨਹੀਂ, ਤਾਂ ਫਿਰ ਚਿੰਤਾ ਦਾ ਵਿਸ਼ਾ ਕੀ ਹੈ? ਪੱਤਰਕਾਰਿਤਾ ? ਨਹੀਂ ਪੱਤਰਕਾਰਿਤਾ ਵੀ ਚਿੰਤਾ ਦਾ ਵਿਸ਼ਾ ਨਹੀਂ ਹੈ ਕਿਉਂ ਕਿ ਪੱਤਰਕਾਰਿਤਾ ਹੁਣ ਅਖਬਾਰਾਂ ਜਾਂ ਚੈਨਲਾਂ ਦੀ ਮੋਹਤਾਜ਼ ਨਹੀਂ ਰਹੀ। ਜਿਸਨੇ ਸਾਫ਼ ਸੁਥਰੀ ਪੱਤਰਕਾਰਿਤਾ ਕਰਨੀ ਹੈ ਉਹ ਆਜ਼ਾਦ ਰਹਿ ਕੇ ਜਿਆਦਾ ਵਧੀਆ ਕੰਮ ਕਰ ਸਕਦਾ ਹੈ ਕਿਉਂ ਕਿ ਕਿਸੇ ਅਦਾਰੇ ਲਈ ਕੰਮ ਕਰਦਿਆਂ ਅਦਾਰੇ ਦੀਆਂ ਪਾਲਸੀਆਂ ਅਤੇ ਸ਼ਰਤਾਂ ਵਿੱਚ ਰਹਿੰਦੇ ਹੋਏ ਹੀ ਕੰਮ ਕਰਨਾ ਪੈਂਦਾ ਹੈ। ਪਰ ਇਹ ਵੀ ਸਿਰਫ਼ ਨਾਮੀਂ ਬੰਦਿਆਂ ਦੇ ਲਈ ਹੀ ਸੰਭਵ ਹੈ ਕਿਉਂ ਕਿ ਸੋਸ਼ਲ ਮੀਡੀਆ ਉੱਪਰ ਨਾਮੀ ਪੱਤਰਕਾਰ ਹੀ ਤੇਜੀ ਨਾਲ ਅੱਗੇ ਵਧ ਸਕਦੇ ਹਨ ਅਤੇ ਜਲਦੀ ਆਮਦਨ ਦਾ ਸ੍ਰੋਤ ਵੀ ਨਾਮੀ ਬੰਦਿਆਂ ਲਈ ਪੈਦਾ ਹੁੰਦਾ ਹੈ ਜਾਂ ਫਿਰ ਸੋਸ਼ਲ ਮੀਡੀਆ ਨੂੰ ਪੈਸਾ ਲਗਾ ਕੇ ਖੂਬ ਸਾਰੀ ਐਡਵਰਟਾਇਜ਼ਮੈਂਟ ਕਰਕੇ ਕਾਬੂ ਕੀਤਾ ਜਾ ਸਕਦਾ ਹੈ। ਇਸ ਲਈ ਚਿੰਤਾ ਦਾ ਵਿਸ਼ਾ ਹਨ ਉਹ ਪੱਤਰਕਾਰ ਜਿਹਨਾਂ ਨੂੰ ਰਵੀਸ਼ ਦੇ ਜਾਂ ਪ੍ਰਨਵ ਰਾਏ ਦੇ ਕਰੀਬੀ ਸਮਝਿਆ ਜਾਂਦਾ ਹੈ। ਆਉਂਦੇ ਦਿਨਾਂ ਵਿੱਚ ਉਹਨਾਂ ਨੂੰ ਇਸ ਚੈਨਲ ਤੋਂ ਬਾਹਰ ਦਾ ਰਾਸਤਾ ਦਿਖਾਇਆ ਜਾਵੇਗਾ ਅਤੇ ਇਹ ਸਾਰੇ ਉਹ ਵਿਅਕਤੀ ਹਨ ਜਿਹਨਾਂ ਦੀ ਖਬਰ ਦੇਖਣ ਲਈ ਉਹਨਾਂ ਨੂੰ ਯੂ-ਟਿਊਬ ਉੱਪਰ ਨਹੀਂ ਲੱਭਿਆ ਜਾਂਦਾ। ਭਾਵੇਂ ਕਿ ਇਹ ਸਾਰੇ ਵਿਅਕਤੀ ਵੀ ਸਾਰਥਕ ਪੱਤਰਕਾਰਤਾ ਕਰਦੇ ਰਹੇ ਹੋਣ ਪਰ ਇਹਨਾਂ ਦਾ ਨਾਮ ਓਨਾਂ ਮਸ਼ਹੂਰ ਨਹੀਂ ਜਿੰਨਾਂ ਰਵੀਸ਼ ਦਾ ਹੈ। ਇਸ ਕਰਕੇ ਇਹਨਾਂ ਦੁਆਰਾ ਸ਼ੁਰੂ ਕੀਤੇ ਸੋਸ਼ਲ ਮੀਡੀਆ ਚੈਨਲ ਵੀ ਕਮਾਈ ਦਾ ਸਾਧਨ ਨਹੀਂ ਬਣ ਸਕਣੇ ਕਿਉਂ ਕਿ ਵਧੀਆ ਪੱਤਰਕਾਰਤ ਹੋਣਾ ਅਤੇ ਯੂ-ਟਿਊਬ ਚੈਨਲ ਨੂੰ ਕਾਮਯਾਬ ਕਰ ਸਕਣਾ, ਦੋਨੋਂ ਅਲੱਗ ਅਲੱਗ ਗੱਲਾਂ ਨੇ। ਐਨਡੀਟੀਵੀ ਤੋਂ ਬਾਹਰ ਨਿੱਕਲਣ ਬਾਅਦ ਪਹਿਲੀ ਗੱਲ ਤਾਂ ਕਿਸੇ ਹੋਰ ਚੈਨਲ ਉੱਪਰ ਇਹਨਾਂ ਨੂੰ ਨੌਕਰੀ ਮਿਲਣੀ ਨਹੀਂ ਅਤੇ ਜੇ ਮਿਲ ਵੀ ਗਈ ਤਾਂ ਉਹਨਾਂ ਦੀਆਂ ਪਾਲਸੀਆਂ ਅਨੁਸਾਰ ਕੰਮ ਕਰ ਸਕਣਾ ਇਹਨਾ ਲਈ ਬਹੁਤ ਮੁਸ਼ਕਿਲ ਹੋਵੇਗਾ। ਸੋਸ਼ਲ ਮੀਡੀਆ ਸ਼ਾਇਦ ਇੱਕ – ਦੋ ਦੇ ਕਾਮਯਾਬ ਹੋ ਜਾਣ, ਬਾਕੀਆਂ ਦੇ ਉਹ ਵੀ ਨਹੀਂ ਹੋਣੇ, ਇਸ ਕਰਕੇ ਜਾਂ ਤਾਂ ਇਹਨਾਂ ਨੂੰ ਕਿਸੇ ਹੋਰ ਖੇਤਰ ਵਿੱਚ ਨੌਕਰੀ ਕਰਨੀ ਪੈਣੀ ਹੈ ਜਾਂ ਫਿਰ ਕੋਈ ਵਪਾਰ ਦਾ ਸੋਚਣਾ ਪਵੇਗਾ। ਮੁੱਕਦੀ ਗੱਲ ਕਿ ਇਸ ਚੈਨਲ ਦਾ ਵਿਕਣਾ ਇਹਨਾਂ ਸਭ ਲਈ ਮੁਸ਼ਕਿਲ ਦੀ ਘੜੀ ਹੈ
– ਅੰਮ੍ਰਿਤ ਜੱਸਲ
Like this:
Like Loading...
Related
ਚਿੰਤਾ ਦਾ ਵਿਸ਼ਾ ਕੀ? ਰਵੀਸ਼ ਦਾ ਅਸਤੀਫ਼ਾ ਜਾਂ ਕੁਝ ਹੋਰ?

Share this:
Like this:
Related