ਬਠਿੰਡਾ ਵਿੱਚ ਚਲੀਆਂ ਗੋਲੀਆਂ, ਨੌਜਵਾਨ ਗੰਭੀਰ ਜ਼ਖਮੀ

ਬਠਿੰਡਾ ਵਿੱਚ ਅੱਜ ਫਿਰ ਚੱਲੀਆਂ ਗੋਲੀਆਂ ਕਾਰਨ ਦੋ ਨੌਜਵਾਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਹਨ। ਘਟਨਾ ਕਰੀਬ ਰਾਤ 9 ਵਜੇ ਦੀ ਹੀ ਜਦੋਂ ਸਥਾਨਕ ਬਾਹੀਆ ਫੋਰਟ ਹੋਟਲ ਦੀ ਪਿਛਲੀ ਗਲੀ ਵਿੱਚ ਗੋਲੀਆਂ ਚੱਲੀਆਂ। ਸਮਾਜ ਸੇਵੀ ਸੰਸਥਾ ਦੇ ਨੌਜਵਾਨਾਂ ਨੇ ਜਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੋਂ ਜ਼ਖਮੀਆਂ ਨੂੰ ਏਮਜ ਲਈ ਰੈਫਰ ਕਰ ਦਿੱਤਾ ਗਿਆ। ਜ਼ਖਮੀਆਂ ਦੀ ਪਛਾਣ ਰੇਸ਼ਮ ਸਿੰਘ (28) ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਰਾਜਗੜ੍ਹ (ਬਠਿੰਡਾ) ਅਤੇ ਸ਼ਿਵਮ ਪਾਲ ਵਾਸੀ ਗਲੀ ਨੰਬਰ 29, ਪਰਸ ਰਾਮ ਨਗਰ, ਬਠਿੰਡਾ ਵਜੋਂ ਹੋਈ ਹੈ।

ਐਸਪੀ ਬਠਿੰਡਾ ਨਰਿੰਦਰ ਸਿੰਘ ਨੇ ਦੱਸਿਆ ਕਿ ਵਾਰਦਾਤ ਦਾ ਕਾਰਨ ਦੋ ਧਿਰਾਂ ਵਿਚਕਾਰ ਆਪਸੀ ਰੰਜਿਸ਼ ਹੈ। ਉਹਨਾਂ ਦੱਸਿਆ ਕਿ ਕਿਸੇ ਗੱਲ ਤੋਂ ਹੋਈ ਮਾਮੂਲੀ ਤਕਰਾਰ ਬਾਅਦ ਮਸਲਾ ਵਿਗੜ ਗਿਆ। ਐਸ ਪੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਗਿਰਫ਼ਤਾਰ ਕਰ ਲਿਆ ਜਾਵੇਗਾ।

ਜਿਕਰਯੋਗ ਹੈ ਕਿ ਹਾਲੇ ਸਥਾਨਕ ਮਾਲ ਰੋਡ ‘ਤੇ ਹੀ ਇੱਕ ਵਪਾਰੀ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਬਠਿੰਡਾ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ। ਹੁਣ ਮੁੜ ਗੋਲੀਆਂ ਚੱਲਣ ਦੀ ਘਟਨਾ ਤੋਂ ਬਾਅਦ ਸ਼ਹਿਰ ਵਾਸੀਆਂ ਅੰਦਰ ਇਹ ਡਰ ਹੋਰ ਵਧ ਗਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ਲਈ ਵੋਟਰ ਸੂਚੀ ਦੀ ਤਿਆਰੀ ਦਾ ਸ਼ਡਿਊਲ ਜਾਰੀ
ਪਰਾਲੀ ਪ੍ਰਬੰਧਨ ਚ ਰੁਕਾਵਟ ਪੈਦਾ ਕਰਨ ਵਾਲਿਆਂ ਖਿਲਾਫ਼ ਹੋਵੇਗੀ ਕਾਰਵਾਈ - ਡੀ.ਸੀ. ਬਠਿੰਡਾ